ਨਵੀਂ ਦਿੱਲੀ, 11 ਜੁਲਾਈ : ਦਿਲੀ ਵਿਖੇ ਇਕ ਵਾੜਾ ਹਿੰਦੂ ਖੇਤਰ ਵਿਚ ਅਚਾਨਕ ਇਕ ਬਿਲਡਿੰਗ ਡਿਗ ਜਾਣ ਕਾਰਨ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਕ ਵਿਅਕਤੀ ਦੀ ਮੋਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਮਨੋਜ ਸ਼ਰਮਾ (46) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਤੜਕੇ 1:56 ਵਜੇ ਦੇ ਕਰੀਬ ਵਾਪਰੀ।
ਦਿੱਲੀ ਪੁਲੀਸ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਆਜ਼ਾਦ ਮਾਰਕੀਟ ਨੇੜੇ ਵਾੜਾ ਹਿੰਦੂ ਰਾਓ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਟੋਕਰੀ ਵਾਲਨ, ਪੁਲ ਮਿਠਾਈ ਵਿਖੇ ਤੜਕੇ 2 ਵਜੇ ਦੇ ਕਰੀਬ ਵਾਪਰੀ ਅਤੇ ਪੀਸੀਆਰ ਕਾਲਾਂ ਰਾਹੀਂ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਇਮਾਰਤ ਵਿੱਚ ਜ਼ਮੀਨੀ ਮੰਜ਼ਿਲ ’ਤੇ ਤਿੰਨ ਦੁਕਾਨਾਂ 5ਏ, 6ਏ, ਅਤੇ 7ਏ ਸਨ, ਜਿੱਥੇ ਬੈਗ ਅਤੇ ਕੈਨਵਸ ਕੱਪੜਾ ਵੇਚਿਆ ਜਾਂਦਾ ਸੀ। ਗੋਦਾਮ ਪਹਿਲੀ ਮੰਜ਼ਿਲ ’ਤੇ ਸਨ। ਮਲਬੇ ’ਚੋਂ ਮਨੋਜ ਸ਼ਰਮਾ ਉਰਫ਼ ਪੱਪੂ ਨਾਂ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਹ ਪਿਛਲੇ 30 ਸਾਲਾਂ ਤੋਂ ਗੁਲਸ਼ਨ ਮਹਾਜਨ ਦੀ ਮਾਲਕੀ ਵਾਲੀ ਦੁਕਾਨ ਨੰਬਰ 7ਏ ’ਤੇ ਕੰਮ ਕਰ ਰਿਹਾ ਸੀ। ਹਾਦਸੇ ਨੂੰ ਲੈ ਕੇ ਬਚਾਅ ਕਾਰਜ ਜਾਰੀ ਹਨ