ਘੱਗਰ ਤੇ ਟਾਂਗਰੀ ਅਤੇ ਮਾਰਕੰਡੇ ਦਾ ਦਾ ਕਹਿਰ  ਜਾਰੀ , 11 ਹਜ਼ਾਰ ਏਕੜ ਫ਼ਸਲ  ਨੂੰ ਨੁਕਸਾਨ

ਪਟਿਆਲਾ, 6 ਸਤੰਬਰ- ਹੜ੍ਹਾਂ ਦੀ ਮਾਰ ਹੇਠ ਪੰਜਾਬ ਵਿੱਚ ਜਿੱਥੇ ਲੱਖਾਂ ਏਕੜ ਝੋਨੇ ਤੇ ਹੋਰ ਫਸਲਾਂ ਦਾ ਭਾਰੀ  ਨੁਕਸਾਨ ਹੋਇਆ ਹੈ ਉੱਥੇ ਹੀ ਜਿਲ੍ਹਾ ਪਟਿਆਲਾ ਅੰਦਰ ਘੱਗਰ  ਟਾਂਗਰੀ ਅਤੇ ਮਾਰਕੰਡੇ ਦਰਿਆਵਾਂ ਚ ਆਏ ਹੜਾਂ ਨੇ ਕਾਰਨ   10 ਹਜ਼ਾਰ ਏਕੜ ਤੋਂ ਜ਼ਿਆਦਾ ਝੋਨੇ ਦੀ ਫਸਲ ਨੁਕਸਾਨੀ ਗਈ ਹੈ। ਉਂਜ ਇਹ ਮੁੱਢਲਾ ਅੰਕੜਾ ਇਕੱਤਰ ਕੀਤਾ ਗਿਆ ਹੈ ਜਦ ਕਿ ਨੁਕਸਾਨ ਇਸ ਤੋਂ ਕਿਤੇ ਵਧ ਸਕਦਾ ਹੈ।
ਬੇਸ਼ੱਕ ਘੱਗਰ ਦਰਿਆ ਚ ਪਾਣੀ ਦਾ ਪੱਧਰ ਅੱਧਾ ਫੁੱਟ ਘੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰੰਤੂ ਟਾਂਗਰੀ ਅਤੇ ਮਾਰਕੰਡਾ ਦਰਿਆ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ   ਬਹਿਣ ਕਾਰਨ ਪਾਣੀ ਦੇ ਹੋਰ ਪਿੰਡਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਰਕਰਾਰ ਹੈ ਅਤੇ ਫਸਲਾਂ ਦੇ ਨੁਕਸਾਨ ਦਾ ਖ਼ਤਰਾ ਵੱਧਣ ਕਾਰਨ ਜਾਰੀ ਅੰਕੜਿਆਂ ਚ ਵਾਧਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ!ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਮੁੱਢਲੇ ਅੰਕੜੇ ਅਨੁਸਾਰ ਸਭ ਤੋਂ ਵੱਧ ਨੁਕਸਾਨ ਘਨੌਰ  ਖੇਤਰ ‘ਚ ਹੋਇਆ ਹੈ। ਇੱਥੇ ਘੱਗਰ  ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ।
ਘਨੌਰ ਹਲਕੇ ਅੰਦਰ ਕਾਫੀ ਪਿੰਡ ਘੱਗਰ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਜਿਹੜੇ ਕਿਸਾਨਾਂ ਦੀ ਫਸਲ ਘੱਗਰ ਦੇ ਆਲੇ-ਦੁਆਲੇ ਲੱਗਦੀ ਹੈ, ਉੱਥੇ ਸਭ ਤੋਂ ਵੱਧ ਪਾਣੀ ਨੇ ਕਹਿਰ ਢਾਹਿਆ ਹੈ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਜੁਟਾਏ ਮੁੱਢਲੇ ਅੰਕੜਿਆਂ ਤਹਿਤ ਘਨੌਰ ਹਲਕੇ ਅੰਦਰ ਸਭ ਤੋਂ ਵੱਧ 8 ਹਜ਼ਾਰ ਏਕੜ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ ਤੇ ਨੁਕਸਾਨੀ ਗਈ ਇਹ ਫ਼ਸਲ ਦਾ ਰਕਬਾ ਕਈ ਪਿੰਡਾਂ ਦਾ ਹੈ।
ਘਨੌਰ ਹਲਕੇ ਅੰਦਰ ਕਾਮੀ ਖੁਰਦ, ਸਮਸਪੁਰ, ਚਮਾਰੂ, ਉਟਸਰ, ਜੰਡ ਮਗੋਲੀ, ਲਾਛਰੂ ਕਲਾਂ ਸਰਾਲਾ ਕਲਾਂ ਰਾਮਪੁਰ, ਸੰਜਰਪੁਰ, ਰਾਏਪੁਰ, ਨਨਹੇੜੀ, ਦੜਬਾ, ਮਹਿਦੂਦਾਂ, ਜੰਡ ਮਗੋਲੀ, ਮੰਬੋਲੀ, ਘਨੌਰੀ ਖੇੜਾ, ਪਿੱਪਲ ਮਗੋਲੀ, ਬੋਲਪੁਰ, ਤਪਲਾ, ਆਦਿ ਪਿੰਡਾਂ ਵਿੱਚ ਘੱਗਰ ਦੇ ਪਾਣੀ ਨੇ ਵੱਡੀ ਪੱਧਰ ‘ਤੇ ਤਬਾਹੀ ਮਚਾ ਕੇ ਫਸਲਾਂ ਨੂੰ ਭਾਰੀ ਨੁਕਸਾਨ ਪਹੁਚਾਇਆ ਹੈ। ਘਨੌਰ ਹਲਕੇ ਅੰਦਰ ਖੇਤਾਂ ’ਚ ਪਾਣੀ ਅਜੇ ਪੁਰੀ ਤਰ੍ਹਾਂ ਭਰਿਆ ਹੋਇਆ ਹੈ ਜਦਕਿ ਪਿੰਡਾਂ ਵਿੱਚੋਂ ਪਾਣੀ
ਘਟਣਾ ਸ਼ੁਰੂ ਹੋ ਗਿਆ ਹੈ।
ਇਸੇ ਤਰ੍ਹਾਂ ਹੀ ਸਨੌਰ ਹਲਕੇ ਦੇ ਜਨਹੇੜੀ ਬਲਾਕ ਵਿੱਚ 1200 ਏਕੜ ਤੋਂ ਜਿਆਦਾ ਝੋਨੇ ਦੀ ਫਸਲ ਅੰਦਰ ਪਾਣੀ ਭਰਿਆ ਹੈ। ਇੱਥੇ ਟਾਂਗਰੀ ਨਦੀ ਸਮੇਤ ਘੋਗਰ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਬਲਾਕ ਦੇ ਮਹਿਮੂਦਪੁਰ, ਜਲਾਹਖੇੜੀ, ਉਲਟਪੁਰ, ਭਸਮੜਾ, ਘੜਾਮ, ਬੁੱਧਮੋਰ,
ਜੋਧਪੁਰ, ਬੀਬੀਪੁਰ ਖੁਰਦ, ਦੁੱਧਣ ਗੁੱਜਰਾਂ, ਮੋਹਲਗੜ੍ਹ ਮਾਤੂ ਆਦਿ ਪਿੰਡ ਸ਼ਾਮਲ ਹਨ। ਸਮਾਣਾ-ਪਾਤੜਾਂ ਅੰਦਰ 3000 ਏਕੜ ਤੋਂ ਵੱਧ ਰਕਬੇਅੰਦਰ ਘੱਗਰ ਦੇ ਪਾਣੀ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਤਹਿਸ ਨਹਿਸ ਕੀਤਾ ਹੈ। ਸਮਾਣਾ ਦੇ ਪਿੰਡ ਸਪਰਹੇੜੀ ਛੰਨਾ, ਅਸਮਾਨਪੁਰ, ਰਤਨਹੇੜੀ, ਮਰੋੜੀ, ਮਰਦਾਹੜੀ ਤੇ ਹਰਚੰਦਪੁਰਾ ਪਿੰਡ ਸ਼ਾਮਲ ਹਨ।
Scroll to Top