ਘਰ—ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ੳ.ਆਰ.ਐਸ ਦੇ ਪੈਕਟ ਦਿੱਤੇ ਜਾਣਗੇ

ਪਟਿਆਲਾ, 8 ਜੁਲਾਈ : ਸਿਹਤ ਵਿਭਾਗ ਵੱਲੋਂ ਪੂਰੇ ਜਿਲੇ ਵਿੱਚ 0—5 ਸਾਲ ਤੱਕ ਦੇ ਬੱਚਿਆਂ ਦੀਆ ਦਸਤ ਨਾਲ ਹੋਣ ਵਾਲੀਆਮੋਤਾਂ ਨੂੰ ਰੋਕਣ ਦੇ ਮਕਸਦ ਨਾਲ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ ।ਇਸ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ “ਦਸਤ ਦੀ ਰੋਕਥਾਮ,ਸਫਾਈ ਅਤੇ ੳ.ਆਰ.ਐਸ ਨਾਲ ਰੱਖੋ ਅਪਣਾ ਧਿਆਨ“ ਨਾਹਰੇ ਤਹਿਤ ਅੱਜ ਤੋ 1 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ।

ਉਨਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਪ੍ਰਬੰਧ ਮੁਕੰਮਲ ਹਨ।ਇਸ ਮੁੰਹਿ਼ਮ ਤਹਿਤ ਅੱਜ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਲੱਗਣ ਵਾਲੇ ਦਸਤ ਦੇ ਕਾਰਨ,ਦਸਤ ਦੇ ਰੋਕਥਾਮ,ੳ.ਆਰ.ਐਸ ਦਾ ਘੋਲ ਤਿਆਰ ਕਰਨ,ਦਸਤ ਲੱਗਣ ਤੇ ੳ.ਆਰ.ਐਸ ਦਾ ਘੋਲ ਦੇਣ ਅਤੇ ਬੱਚੇ ਨੂੰ ਦਸਤ ਲੱਗਣ ਦੀ ਹਾਲਤ ਵਿੱਚ ਜਿੰਕ ਦੀਆਂ ਗੋਲੀਆ ਦੇਣ, ਹੱਥਾਂ ਦੀ ਸਾਫ—ਸਫਾਈ ਅਤੇ ਪੀਣ ਲਈ ਸਾਫ ਪਾਣੀ ਦੀ ਵਰਤੋਂ ਸਬੰਧੀ ਪਰਿਵਾਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ।

ਉਨਾਂ ਕਿਹਾ ਕਿ ਗਰਮੀ ਅਤੇ ਬਰਸਾਤਾਂ ਦਾ ਮੌਸਮ ਹੋਣ ਕਾਰਣ ਦਸਤ ਲੱਗਣ ਨਾਲ ਬੱਚਿਆ ਵਿੱਚ ਪਾਣੀ ਦੀ ਘਾਟ ਹੋਣ ਕਾਰਣ ਕਈ ਵਾਰ ਜਾਨ ਨੁੰ ਵੀ ਖਤਰਾ ਹੋ ਸਕਦਾ ਹੈ।ਇਸ ਲਈ ਦਸਤ ਲੱਗਣ ਤੇ ਤੁਰੰਤ ਬੱਚੇ ਨੂੰ ੳ.ਆਰ.ਐਸ ਦਾ ਘੋਲ ਦਿੱਤਾ ਜਾਵੇ । ਜਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵਰਕਰਜ ਵੱਲੋਂ ਘਰ—ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ੳ.ਆਰ.ਐਸ ਦੇ ਪੈਕਟ ਦਿੱਤੇ ਜਾ ਰਹੇ ਹਨ ਤਾਂ ਜੋ ਦਸਤ ਦੌਰਾਨ ਬੱਚਿਆ ਨੂੰ ਘੋਲ ਪਿਲਾਇਆ ਜਾ ਸਕੇ ।ਇਸ ਮੁਹਿੰਮ ਦੌਰਾਨ ਆਸ਼ਾ ਅਤੇ ਏ.ਐਨ.ਐਮ ਵੱਲੋਂ ਬੱਚਿਆਂ ਨੂੰ ਘੋਲ ਪਿਲਾਉਣ ਦੀ ਵਿਧੀ ਅਤੇ ਮਾਵਾਂ ਨੂੰ ਨਵਜਾਤ ਬੱਚਿਆਂ ਨੂੰ ਪਹਿਲੇ 6 ਮਹੀਨੇ ਤੱਕ ਅਪਣਾ ਦੁੱਧ ਪਿਲਾਉਣ ਅਤੇ 6 ਮਹੀਨੇ ਬਾਦ ਓਪਰੀ ਖੁਰਾਕ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ।ਜਿਹੜੇ ਬੱਚੇ ਦਸਤਾਂ ਤੋਂ ਪੀੜਤ ਹੋਣਗੇ, ਉਨਾਂ ਨੂੰ ਜਿੰਕ ਦੀਆਂ ਗੋਲੀਆ 14 ਦਿਨਾਂ ਤੱਕ ਖਾਣ ਲਈ ਦਿੱਤੀਆਂ ਜਾਣਗੀਆ ਕਿਉਂਕਿ ਜਿੰਕ ਦੀ ਗੋਲੀ ਖਾਣ ਨਾਲ ਬੱਚਿਆਂ ਦੇ ਦਸਤ ਜਲਦੀ ਠੀਕ ਹੁੰਦੇ ਹਨ।

ਉੱਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੌਕੇ ਘੱਟ ਜਾਂਦੇ ਹਨ। ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਿੰਕ ਅਤੇ ੳ.ਆਰ.ਐਸ ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਲੋੜ ਪੈਣ ਤੇ ਬੱਚੇ ਦਾ ਤੁਰੰਤ ਇਲਾਜ ਸ਼ੁਰੂ ਹੋ ਸਕੇ ।ਲੋਕਾਂ ਨੂੰ ਸਾਫ—ਸਫਾਈ,ਹੱਥ ਧੋਣ ਦੀ ਤਕਨੀਕ ਤੇ ਮਹੱਤਤਾ,ਸ਼ੁੱਧ ਪਾਣੀ ਦੀ ਵਰਤੋ,ਪਾਣੀ ਵਾਲੀ ਟੈਂਕੀਆਂ ਦੀ ਸਫਾਈ,ਸਿਹਤ ਸੰਸਥਾਵਾਂ,ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਵੀ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ, ਜਿਲ੍ਹਾ ਸਿਹਤ ਡੈਂਟਲ ਅਫਸਰ ਡਾ.ਸੁਨੰਦਾ ਗਰੋਵਰ, ਜਿਲ੍ਹਾ ਮਾਸ ਮੀਡੀਆਂ ਅਫਸਰ ਕੁਲਬੀਰ ਕੌਰ ਅਤੇ ਜਸਜੀਤ ਕੌਰ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਜ਼ਸਵੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਪੀ.ਏ ਜਸਪਾਲ ਕੌਰ, ਸੀ.ਓ ਗੀਤਾ, ਬਿੱਟੂ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top