ਗੱਡੀ ਖੱਡ ਵਿਚ ਡਿਗਣ ਨਾਲ ਹੋਇਆ ਹਾਦਸਾ, 3 ਦੀ ਮੌਤ

ਹਿਮਾਚਲ, 30 ਅਕਤੂਬਰ 2025 : ਚੰਬਾ ਜ਼ਿਲ੍ਹੇ ਦੇ ਚੂਰਾ ਵਿਧਾਨ ਸਭਾ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋਏ। ਇਹ ਹਾਦਸਾ ਦੇਵੀਕੋਟੀ-ਤੇਪਾ ਸੜਕ ‘ਤੇ ਵਾਪਰਿਆ, ਜਦੋਂ ਸਾਰੇ ਯਾਤਰੀ ਇੱਕ ਵਿਆਹ ਸਮਾਰੋਹ ਤੋਂ ਵਾਪਸ ਘਰ ਜਾ ਰਹੇ ਸਨ।

ਮ੍ਰਿਤਕਾਂ ਦੀ ਪਹਿਚਾਣ ਡਰਾਈਵਰ ਰਾਜਿੰਦਰ ਕੁਮਾਰ, ਪੰਮੀ ਕੁਮਾਰ ਅਤੇ ਸਚਿਨ ਵਜੋਂ ਕੀਤੀ ਗਈ ਹੈ। ਗੰਭੀਰ ਜਖ਼ਮੀ ਅਮਰ ਸਿੰਘ ਅਤੇ ਧਰਮ ਸਿੰਘ ਨੂੰ ਪਹਿਲਾਂ ਤੀਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਚੰਬਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਸਭ ਮ੍ਰਿਤਕ ਤੇ ਜਖ਼ਮੀ ਚੰਬਾ ਖੇਤਰ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਤੇ ਪੁਲੀਸ ਟੀਮ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਕਾਫ਼ੀ ਮਿਹਨਤ ਮਗਰੋਂ ਮ੍ਰਿਤਕਾਂ ਦੇ ਸ਼ਰੀਰ ਖੱਡ ਵਿਚੋਂ ਕੱਢੇ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Scroll to Top