ਗੰਡਕੀ ਦਰਿਆ `ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਹੋਇਆ ਢਹਿ ਢੇਰੀ
ਬਿਹਾਰ, ਸੀਵਾਨ, 3 ਜੁਲਾਈ : ਗੰਡਕੀ ਦਰਿਆ `ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਹੋਇਆ ਢਹਿ ਢੇਰੀ ਹੋ ਗਿਆ ਹੈ ਕਿਉਂਕਿ ਜਿਥੇ ਇਕ ਪਾਸੇ ਭਾਰਤ ਦੇ ਜਿ਼ਆਦਾਤਰ ਹਿੱਸਿਆਂ ਵਿਚ ਮੀਂਹ ਹੀ ਮੀਂਹ ਪੈ ਰਿਹਾ ਹੈ, ਉਥੇ ਅਜਿਹਾ ਹੋਣ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵੀ ਵਧਦਾ ਜਾ ਰਿਹਾ ਹੈ।ਜਿਸ ਕਾਰਨ ਇਹ ਪੁਲ ਢਹਿ ਢੇਰੀ ਹੋ ਗਿਆ।ਬਿਹਾਰ ਦੇ ਸੀਵਾਨ ਜਿਲ੍ਹੇ `ਚ ਵਾਪਰੀ ਇਸ ਘਟਨਾ ਤੋਂ ਬਾਅਦ ਇਹ ਸੂਬੇ ਦਾ 7ਵਾਂ ਪੁਲ ਹੈ, ਜੋ ਪਿਛਲੇ 15 ਦਿਨਾਂ ਵਿਚ ਇਸ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ।ਜਿ਼ਲ੍ਹੇ ਦੇ ਦੇਵਰੀਆ ਬਲਾਕ ਵਿਚ ਸਥਿਤ ਇਹ ਛੋਟਾ ਪੁਲ ਕਈ ਪਿੰਡਾਂ ਨੂੰ ਮਹਾਰਾਜਗੰਜ ਨਾਲ ਜੋੜਦਾ ਹੈ, ਜਿਸ ਕਾਰਨ ਮਹਾਰਾਜਗੰਜ ਦਾ ਇਨ੍ਹਾਂ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ `ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਡਿਪਟੀ ਵਿਕਾਸ ਕਮਿਸ਼ਨਰ ਮੁਕੇਸ਼ ਕੁਮਾਰ ਨੇ ਕਿਹਾ ਕਿ ਪੁਲ ਢਹਿਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।