ਗੋਆ ਹਾਦਸਾ : ਥਾਈਲੈਡ ਵਿਚ ਸੌਰਭ ਅਤੇ ਗੌਰਵ ਲੂਥਰਾ ਹੋਏ ਗ੍ਰਿਫਤਾਰ

ਦਿੱਲੀ, 11 ਦਸੰਬਰ : ਬੀਤੇ ਦਿਨੀ ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਥਾਈਲੈਂਡ ਪੁਲੀਸ ਨੇ ਇਸ ਕੇਸ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਸੌਰਭ ਲੂਥਰਾ ਅਤੇ ਉਸਦੇ ਭਰਾ ਗੌਰਵ ਲੂਥਰਾ ਨੂੰ ਫੁਕੇਟ ਵਿੱਚ ਹਿਰਾਸਤ ਵਿੱਚ ਲਿਆ ਹੈ।

ਜਿਕਰਯੋਗ ਹੈ ਕਿ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਨੂੰ ਫੁਕੇਟ ਵਿੱਚ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ (ਐਕਸਟਰਡਿਸ਼ਨ) ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਦੋਵੇਂ ਭਰਾ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਤੋਂ ਭੱਜ ਕੇ ਥਾਈਲੈਂਡ ਪਹੁੰਚ ਗਏ ਸਨ। ਨਾਈਟ ਕਲੱਬ ਦੇ ਸਹਿ-ਮਾਲਕਾਂ ਵਿਰੁੱਧ ਇੰਟਰਪੋਲ ਨੇ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਦੀ ਬੇਨਤੀ ‘ਤੇ ਥਾਈਲੈਂਡ ਪ੍ਰਸ਼ਾਸਨ ਨੇ ਕਾਰਵਾਈ ਕੀਤੀ।
ਭਾਰਤੀ ਏਜੰਸੀਆਂ ਹੁਣ ਲੂਥਰਾ ਭਰਾਵਾਂ ਨੂੰ ਵਾਪਸ ਲਿਆਕੇ ਮਾਮਲੇ ਦੀ ਪੜਤਾਲ ਕਰਨਗੀਆਂ।

 

Scroll to Top