ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੀ ਛਹਿਬਰ ਲਾਈ

ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੀ ਛਹਿਬਰ ਲਾਈ

ਅੰਮ੍ਰਿਤਸਰ:- 31 ਮਾਰਚ ( ) ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਦਰਬਾਰ ਨੇ ਗੁਰਬਾਣੀ ਦਾ ਜਾਪ ਅਤੇ ਸੁਖਮਨੀ ਸਾਹਿਬ ਤੇ ਹੋਰ ਬਾਣੀਆਂ ਦੇ ਸ਼ਬਦ ਗਾਇਨ ਕਰ ਕੇ ਚੱਲ ਰਹੇ ਗੁਰਬਾਣੀ ਪ੍ਰਵਾਹ ਵਿੱਚ ਹਿੱਸਾ ਪਾਇਆ।

ਸੁਸਾਇਟੀ ਦੇ ਪ੍ਰਧਾਨ ਸ. ਅਜੀਤ ਸਿੰਘ, ਬੀਬੀ ਗੁਰਸ਼ਰਨ ਕੌਰ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੀ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਦਾ ਧਾਰਮਿਕ ਖੇਤਰ ਵਿੱਚ ਵੱਡਾ ਯੋਗਦਾਨ ਹੈ, ਵਿਸ਼ੇਸ਼ ਗੁਰਪੁਰਬਾਂ, ਸ਼ਤਾਬਦੀਆਂ ਸਮੇਂ ਇਸੇ ਸੁਸਾਇਟੀ ਨੇ ਨਿਸ਼ਕਾਮਤਾ, ਧਾਰਮਿਕ ਅਕੀਦੇ ਨਾਲ ਸੇਵਾ ਕੀਤੀ ਹੈ। ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਕਾਰਜ ਆ ਰਹੀ ਹੈ। ਇਸ ਸਮੇਂ ਸੁਸਾਇਟੀ ਪ੍ਰਧਾਨ ਸ. ਅਜੀਤ ਸਿੰਘ, ਬੀਬੀ ਗੁਰਸ਼ਰਨ ਕੌਰ, ਬੀਬੀ ਸਸਪੰਤ ਕੌਰ, ਸ. ਰਘਬੀਰ ਸਿੰਘ, ਸ. ਹਰਪਾਲ ਸਿੰਘ, ਸ. ਚਰਨ ਸਿੰਘ, ਸ. ਗੁਰਦੀਪ ਸਿੰਘ, ਸ. ਹਰਜੀਤ ਸਿੰਘ, ਸ. ਬਲਜੀਤ ਸਿੰਘ ਆਦਿ ਸਨ। ਇਸ ਸਮੇਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਅਜੀਤ ਸਿੰਘ, ਬੀਬੀ ਗੁਰਸ਼ਰਨ ਕੌਰ, ਬੀਬੀ ਸਸਪੰਤ ਕੌਰ, ਸ. ਰਘਬੀਰ ਸਿੰਘ ਨੂੰ ਸਿਰਪਾਓ ਨਾਲ ਸਨਮਾਨਤ ਕੀਤਾ।

Leave a Comment

Your email address will not be published. Required fields are marked *

Scroll to Top