ਗੁਰਦੁਆਰਾ ਸੁਰਾਜਪੁਰ ਵਿਖੇ ਕਰਵਾਏ ਗਏ ਬਰਸੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਰੂਹਾਨੀ ਮਹਿਕ ਬਿਖ਼ੇਰਦੇ ਹੋਏ ਸੰਪੂਰਣ-

ਗੁਰਦੁਆਰਾ ਸੁਰਾਜਪੁਰ ਵਿਖੇ ਕਰਵਾਏ ਗਏ ਬਰਸੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਰੂਹਾਨੀ ਮਹਿਕ ਬਿਖ਼ੇਰਦੇ ਹੋਏ ਸੰਪੂਰਣ-
ਗੁਰਬਾਣੀ ਅਨੁਸਾਰ ਕਲਯੁੁੱਗ ਵਿੱਚ ਪਰਮਾਤਮਾ ਦੇ ਗੁਣ ਗਾਉਣੇ ਹੀ ਸਭ ਤੋਂ ਵੱਡਾ ਪੁੰਨ-ਬਾਬਾ ਭੁਪਿੰਦਰ ਸਿੰਘ ਜਰਗ ਵਾਲੇ-
ਨਾਭਾ 1 ਜੁਲਾਈ : ਰਿਆਸਤੀ ਅਤੇ ਧਾਰਮਿਕ ਨਗਰੀ ਦੇ ਨਾਮ ਤੇ ਜਾਣੇ ਜਾਂਦੇ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਸੁਰਾਜਪੁਰ ਦੇ ਗੁਰਦੁਆਰਾ ਸੰਤ ਈਸ਼ਰ ਸਿੰਘ ਆਸ਼ਰਮ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਗੁਰ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਭਜਨ ਸਿੰਘ ਜੀ ਦੇ ਉੱਦਮ ਸਦਕਾ ਸੱਚਖੰਡ ਵਾਸੀ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸਿੱਧਸਰ ਅਲਹੋਰਾਂ ਵਾਲਿਆਂ ਦੀ 21ਵੀਂ ਸਲਾਨਾ ਮਿੱਠੀ ਯਾਦ ਦੇ ਸਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਥਾਵਾਚਕ ਕਵੀਸ਼ਰੀ ਪ੍ਰਚਾਰਕ ਕੀਰਤਨੀਆਂ ਤੋਂ ਇਲਾਵਾ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨੂੰ ਕੀਰਤਨ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸੰਤ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣੀਆਂ ਤਾਂ ਹੀ ਸਫਲੀਆਂ ਹੋ ਸਕਦੀਆਂ ਹਨ ਜੇਕਰ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਅਸੀਂ ਦੰਭੀ ਪਖੰਡੀ ਦੇਹਧਾਰੀ ਗੁਰੂਆਂ ਦਾ ਖਹਿੜਾ ਛੱਡ ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਦਾਤ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗੀਏ ਅਤੇ ਗੁਰਬਾਣੀ ਤੋਂ ਸੇਧ ਲੈਂਦਿਆਂ ਸੀ ਜੀਵਨ ਨੂੰ ਢਾਲਣ ਦਾ ਉੱਦਮ ਕਰੀਏ ਕਿਉਂਕਿ ਗੁਰਬਾਣੀ ਸਾਨੂੰ ਸੋਝੀ ਬਖਸ਼ਿਸ਼ ਕਰਦੀ ਹੈ ਕਿ ਕਲਯੁੱਗ ਦੇ ਵਿੱਚ ਆਪਣੇ ਪ੍ਰੀਤਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਣੇ ਸਭ ਤੋਂ ਵੱਡਾ ਪੁੰਨ ਹੈ ਅਤੇ ਉਸਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਹੈ ਸੋ ਆਪਾਂ ਵੀ ਸਾਰੇ ਹੀ ਆਪਣੇ ਜੀਵਨ ਦਾ ਵੱਧ ਤੋਂ ਵੱਧ ਸਮਾਂ ਗੁਰਬਾਣੀ ਪੜ੍ਹ ਸੁਣ ਕੇ ਲੇਖੇ ਲਾਈਏ ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਢੀਂਗੀ ਵਾਲੇ,ਸੰਤ ਬਾਬਾ ਬਲਜਿੰਦਰ ਸਿੰਘ ਮੌਜੂਦਾ ਮੁੱਖੀ ਰਾੜਾ ਸਾਹਿਬ ਵਾਲਿਆਂ ਦੇ ਜਥੇਦਾਰ ਬਾਬਾ ਬਲਦੇਵ ਸਿੰਘ,ਬਾਬਾ ਅਮਰ ਸਿੰਘ ਰਾੜਾ ਸਾਹਿਬ,ਬਾਬਾ ਬਲਕਾਰ ਸਿੰਘ ਰੱਖੜਾ,ਬਾਬਾ ਜਗਤਾਰ ਸਿੰਘ ਪਲਾਸੌਰ ਸਿੱਧਸਰ ਅਲਹੌਰਾਂ ਵਾਲੇ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰਕ ਗਿਆਨੀ ਬੇਅੰਤ ਸਿੰਘ,ਬਾਬਾ ਜਗਸੀਰ ਸਿੰਘ,ਭਾਈ ਹਰਕੀਰਤ ਸਿੰਘ ਤੁੰਗਾਂ,ਗਿਆਨੀ ਜਸਵੀਰ ਸਿੰਘ ਲੋਪੋਂ ਕਥਾਵਾਚਕ,ਬਾਬਾ ਧਰਮ ਸਿੰਘ ਗੁ: ਧੰਗੇੜਾ ਸਾਹਿਬ,ਭਾਈ ਜਗਜੀਤ ਸਿੰਘ ਸੰਗਤਪੁਰਾ ਹਜੂਰੀ ਰਾਗੀ ਗੁ: ਰੋਹਟਾ ਸਾਹਿਬ,ਭਾਈ ਜਪਨੀਤ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਟਿੱਬੀ ਸਾਹਿਬ ਨਾਭਾ,ਬਾਬਾ ਅਮਰਜੀਤ ਸਿੰਘ ਪੇਦਨ ਵਾਲੇ,ਭਾਈ ਜਤਿੰਦਰ ਪਾਲ ਸਿੰਘ ਤੁੰਗਾਂ,ਬਾਬਾ ਜਸਵੀਰ ਸਿੰਘ ਹੈਡ ਗ੍ਰੰਥੀ ਬਿਰੜਵਾਲ,ਅਤੇ ਹੋਰ ਅਨੇਕਾਂ ਹੀ ਰਾਗੀ ਢਾਡੀ ਕਥਾਵਾਚਕ ਪ੍ਰਚਾਰਕਾਂ ਵੱਲੋਂ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਾ ਕੀਤਾ | ਜਥੇਦਾਰ ਸੰਤ ਬਾਬਾ ਬਲਬੀਰ ਸਿੰਘ ਜੀ ਵੱਲੋਂ ਸਮਾਗਮ ਮੌਕੇ ਪਹੁੰਚੇ ਸੰਤ ਮਹਾਂਪੁਰਖ ਤੇ ਰਾਗੀ ਢਾਡੀ ਕੀਰਤਨੀ ਜਥਿਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਗੁਰਮੁੱਖ ਸਿੰਘ ਭੋਜੋ ਮਾਜਰੀ ਅਤੇ ਭਾਈ ਜਸਵਿੰਦਰ ਸਿੰਘ ਦੁੁਬਾਰਾ ਸਾਂਝੇ ਤੌਰ ਤੇ ਬਾਖੂੂਬੀ ਨਿਭਾਈ ਗਈ | ਇਸ ਮੌਕੇ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਭਾਰਤੀ ਜ਼ਨ ਔਸ਼ਧੀ ਮੈਡੀਕਲ ਸਟੋਰ ਮੋਤੀ ਬਾਗ ਨਾਭਾ ਦੇ ਇੰਚਾਰਜ ਡਾਕਟਰ ਹਰਪ੍ਰੀਤ ਸਿੰਘ ਢੀਡਸਾ ਦੇ ਉੱਦਮ ਸਦਕਾ ਮੁਫਤ ਮੈਡੀਕਲ ਕੈਂਪ ਅਤੇ ਅੱਖਾਂ ਦੇ ਮੁਫਤ ਚੈਕ ਅਪ ਕੈਂਪ ਵੀ ਲਗਾਏ ਗਏ ਇਸ ਮੌਕੇ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ,ਬਾਬਾ ਸੰਤ ਸਿੰਘ ਅਲਹੌਰਾਂ,ਗੁਰਦੇਵ ਸਿੰਘ ਦੇਵ ਮਾਨ ਹਲਕਾ ਵਿਧਾਇਕ ਨਾਭਾ,ਮਲਕੀਤ ਸਿੰਘ ਰਲਹਨ,ਚਰਨ ਸਿੰਘ ਰਲਹਨ ਚੇਅਰਮੈਨ ਮਲਕੀਤ ਐਗਰੋਟੈਕ ਲਿਮਿਟਡ ਨਾਭਾ,ਕਰਮਜੀਤ ਸਿੰਘ ਅਲਹੌਰਾਂ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਨਾਜ ਮੰਡੀ ਨਾਭਾ,ਪਾਖਰ ਸਿੰਘ ਮੀਤ ਪ੍ਰਧਾਨ ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਨਾਭਾ,ਬਾਬਾ ਲਾਲ ਸਿੰਘ,ਬਾਬਾ ਭੁਪਿੰਦਰ ਸਿੰਘ,ਬਾਬਾ ਪਰਗਟ ਸਿੰਘ,ਹਰਬੰਸ ਸਿੰਘ ਖੱਟੜਾ ਜਨਰਲ ਸਕੱਤਰ ਅਕਾਲੀ ਦਲ ਸੁਤੰਤਰ,ਜਸਵੀਰ ਸਿੰਘ ਵਜੀਦਪੁਰ,ਸਰਬਜੀਤ ਸਿੰਘ ਖੋਖ,ਗੁਰਪ੍ਰੀਤ ਸਿੰਘ ਅਲਹੌਰਾਂ,ਦਰਸ਼ਨ ਸਿੰਘ ਅਲਹੌਰਾਂ,ਮਨਵੀਰ ਸਿੰਘ ਸੌਜਾ,ਅੰਮ੍ਰਿਤਪਾਲ ਸਿੰਘ ਸੰਗਤਪੁਰਾ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top