ਗੁਜਰਾਤ ਵਿਚ ਭੂਚਾਲ ਕਾਰਨ ਫੈਲੀ ਦਹਿਸ਼ਤ ਕਾਰਨ ਮੇਹਸਾਣਾ ਚਿ ਲੋਕ ਆਏ ਘਰਾਂ ਵਿਚੋਂ ਬਾਹਰ

ਗੁਜਰਾਤ ਵਿਚ ਭੂਚਾਲ ਕਾਰਨ ਫੈਲੀ ਦਹਿਸ਼ਤ ਕਾਰਨ ਮੇਹਸਾਣਾ ਚਿ ਲੋਕ ਆਏ ਘਰਾਂ ਵਿਚੋਂ ਬਾਹਰ
ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਵਿਚ ਭੂਚਾਲ ਕਾਰਨ ਦਹਿਸ਼ਤ ਫੈਲ ਗਈ । ਸੂਬੇ ਦੇ ਮੇਹਸਾਣਾ ਵਿਚ ਆਏ ਭੂਚਾਲ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 10:15 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਤ ਨੂੰ ਅਚਾਨਕ ਧਰਤੀ ਹਿੱਲਣ ਕਾਰਨ ਲੋਕ ਡਰ ਗਏ। ਪਹਿਲਾਂ ਤਾਂ ਰਾਤ ਦੇ ਹਨੇਰੇ ਵਿਚ ਸਥਾਨਕ ਲੋਕਾਂ ਨੂੰ ਸਮਝ ਨਹੀਂ ਆਈ, ਬਾਅਦ ‘ਚ ਜਿਵੇਂ ਹੀ ਉਨ੍ਹਾਂ ਨੂੰ ਭੂਚਾਲ ਦਾ ਪਤਾ ਲੱਗਾ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ । ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਗੁਜਰਾਤ ਦੇ ਮੇਹਸਾਣਾ ‘ਚ ਕਰੀਬ 10 ਕਿਲੋਮੀਟਰ ਜ਼ਮੀਨਦੋਜ਼ ਸੀ। ਮੇਹਸਾਣਾ ਦੇ ਨਾਲ-ਨਾਲ ਅਹਿਮਦਾਬਾਦ ‘ਚ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਅਹਿਮਦਾਬਾਦ ਦੇ ਵਾਦਾਜ, ਅੰਕੁਰ, ਨਿਊ ਵਡਾਜ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਲੋਕ ਡਰ ਗਏ ।

Leave a Comment

Your email address will not be published. Required fields are marked *

Scroll to Top