ਗਰੀਨਲੈਂਡ ਮਸਲੇ ’ਤੇ ਟਰੰਪ ਨੇ ਅੱਠ ਦੇਸ਼ਾਂ ਦੇ ਸਾਮਾਨ ’ਤੇ ਟੈਰਿਫ ਲਗਾਉਣ ਦਾ ਕੀਤਾ ਐਲਾਨ

ਦਿੱਲੀ, 19 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਫੈਸਲਿਆਂ ਕਾਰਨ ਸਖਤ ਹੁੰਦੇ ਨਜਰ ਆ ਰਹੇ ਹਨ। ਹੁਣ ਤਾਜਾ ਮਾਮਲੇ ਵਿਚ ਉਨਾ ਅੱਠ ਯੂਰਪੀ ਦੇਸ਼ਾਂ ਉਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਅਨੂਸਾਰ ਟਰੰਪ ਨੇ ਗਰੀਨਲੈਂਡ ’ਤੇ ਅਮਰੀਕੀ ਕੰਟਰੋਲ ਦੇ ਵਿਰੋਧ ਨੂੰ ਲੈ ਕੇ ਅੱਠ ਯੂਰੋਪੀਅਨ ਦੇਸ਼ਾਂ ਖ਼ਿਲਾਫ਼ ਵੱਡਾ ਵਪਾਰਕ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫਰਵਰੀ ਤੋਂ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ ’ਤੇ 10 ਫੀਸਦ ਦਰਾਮਦ ਟੈਰਿਫ ਲਾਗੂ ਕੀਤਾ ਜਾਵੇਗਾ, ਜਿਸ ਨਾਲ ਯੂਰੋਪ ਵਿੱਚ ਅਮਰੀਕਾ ਦੇ ਸਾਥੀ ਦੇਸ਼ਾਂ ਨਾਲ ਤਣਾਅ ਵਧਣ ਦੀ ਸੰਭਾਵਨਾ ਬਣ ਗਈ ਹੈ।

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਕੀਤੀ ਪੋਸਟ ਵਿੱਚ ਦੱਸਿਆ ਕਿ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ, ਨੈਦਰਲੈਂਡਜ਼ ਅਤੇ ਫਿਨਲੈਂਡ ਇਸ ਟੈਰਿਫ ਦੇ ਦਾਇਰੇ ਵਿੱਚ ਆਉਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਗਰੀਨਲੈਂਡ ਦੀ ‘ਪੂਰਨ ਖਰੀਦ’ ਸਬੰਧੀ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ 1 ਜੂਨ ਤੋਂ ਇਹ ਟੈਰਿਫ ਵਧਾ ਕੇ 25 ਫੀਸਦੀ ਕਰ ਦਿੱਤਾ ਜਾਵੇਗਾ, ਜਿਸ ਕਾਰਨ ਹਾਲਾਤ ਸੁਧਰਦੇ ਨਜਰ ਨਹੀ ਆ ਰਹੇ ਹਨ।

Scroll to Top