ਖੱਡ ਵਿੱਚ ਡਿੱਗ ਣ ਕਾਰਨ ਜਵਾਨ ਦੀ ਹੋਈ ਮੌਤ

ਜੰਮੂ, 22 ਨਵੰਬਰ : ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਫੌਜ ਦੇ ਇੱਕ ਜੂਨੀਅਰ ਕਮਿਸ਼ਨਡ ਅਫਸਰ (JCO) ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।

ਜਿਕਰਯੋਗ ਹੈ ਕਿ
ਸੁਬੇਦਾਰ ਸ਼ੁੱਕਰਵਾਰ ਸ਼ਾਮ ਨੂੰ ਬਹਿਰਾਮਗਲਾ ਦੇ ਸੇਰੀ ਮਸਤਾਨ ਖੇਤਰ ਵਿੱਚ ਇੱਕ ਖੋਜ ਪਾਰਟੀ ਦੀ ਅਗਵਾਈ ਕਰ ਰਹੇ ਸਨ, ਜਦੋਂ ਢਲਾਣ ਵਾਲੇ ਰਸਤੇ ’ਤੇ ਉਹ ਆਪਣਾ ਸੰਤੁਲਨ ਖੋ ਬੈਠੇ ਅਤੇ ਖੱਡ ਵਿੱਚ ਡਿੱਗ ਗਏ , ਜਿਨਾ ਨੂੰ ਬਚਾਉਣ ਲਈ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਜਦੋ ਤਕ ਜਵਾਨ ਉਨਾ ਤੱਕ ਪੁੱਜੇ, ਉਨਾ ਦੀ ਮੌਤ ਹੋ ਚੁਕੀ ਸੀ।

Scroll to Top