ਖੇਡਾਂ ਸਰੀਰ ਨੂੰ ਨਰੋਆ ਤੇ ਚੁਸਤ ਰੱਖਦੀਆਂ ਹਨ। ਖੇਡਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ। ਹਾਜ਼ਮਾ ਠੀਕ ਹੁੰਦਾ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਸਾਡੀ ਸਾਧਾਰਣ ਖ਼ੁਰਾਕ ਵਿਚੋਂ ਵੀ ਸਾਡਾ ਸਰੀਰ ਵੱਧ ਤੋਂ ਵਧ ਲੋੜੀਂਦੇ ਤੇ ਲਾਭਦਾਇਕ ਤੱਤ ਕੱਢ ਲੈਂਦਾ ਹੈ। ਖੇਡਾਂ ਵਿਚ ਭਾਗ ਲੈਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ। ਖਿਡਾਰੀ ਦਾ ਚਿਹਰਾ ਖਿੜਿਆ ਰਹਿੰਦਾ ਹੈ।