ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਹੋਏ ਸ਼ੁਰੂ

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਹੋਏ ਸ਼ੁਰੂ
-ਪਹਿਲੇ ਦਿਨ ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਕੁਸ਼ਤੀ, ਸਾਫਟਬਾਲ, ਫੁੱਟਬਾਲ ਤੇ ਕਬੱਡੀ ਦੇ ਹੋਏ ਮੁਕਾਬਲੇ
ਪਟਿਆਲਾ 26 ਸਤੰਬਰ,2023

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਅੱਜ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਏ। ਪਹਿਲੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੇਡ ਹੈਂਡਬਾਲ ਅੰਡਰ 14 ਲੜਕੀਆਂ ਦੀ ਬਾਰਨ ਦੀ ਟੀਮ ਨੇ ਅਕਬਰਪੁਰ ਨੂੰ 6-2 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ 14 ਲੜਕੀਆਂ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਅਸਰਪੁਰ ਦੀ ਟੀਮ ਨੂੰ 5-2 ਦੇ ਫ਼ਰਕ ਨਾਲ ਹਰਾਇਆ। ਭੁਨਰਹੇੜੀ ਦੀ ਟੀਮ ਨੇ ਬਾਰਨ ਦੀ ਟੀਮ ਨੂੰ 8-2 ਦੇ ਫ਼ਰਕ ਨਾਲ ਹਰਾ ਕੇ ਕੇ ਜਿੱਤ ਹਾਸਲ ਕੀਤੀ। ਹੈਂਡਬਾਲ ਅੰਡਰ 14 ਲੜਕਿਆਂ ਵਿੱਚ ਸਨੌਰ ਦੀ ਟੀਮ ਨੇ ਦੀਪ ਸਕੂਲ ਦੀ ਟੀਮ ਨੂੰ 07-04 ਨਾਲ ਹਰਾਇਆ ਅਤੇ ਪੋਲੋ ਗਰਾਊਂਡ ਦੀ ਟੀਮ ਦੇਵੀਗੜ੍ਹ ਦੀ ਟੀਮ ਨੂੰ ਹਰਾ ਕੇ 16-07 ਦੇ ਫ਼ਰਕ ਨਾਲ ਜੇਤੂ ਰਹੀ।
ਬਾਸਕਟਬਾਲ ਅੰਡਰ 14 ਲੜਕਿਆਂ ਵਿੱਚ ਪੋਲੋ ਗਰਾਊਂਡ ਨੇ ਲੇਡੀ ਫਾਤਿਮਾ ਸਕੂਲ ਦੀ ਟੀਮ ਨੂੰ 18-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਮਿਲੇਨੀਅਮ ਸਕੂਲ ਨੇ ਨਾਭਾ ਦੀ ਟੀਮ ਨੂੰ 17-09 ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਭੁਪਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਟੀਮ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਨੂੰ 26-06 ਹਰਾ ਕੇ ਜੇਤੂ ਰਹੀ। ਅੰਡਰ 17 ਦੇ ਮੇਚਾਂ ਵਿੱਚ ਸਮਾਣਾ ਦੀ ਟੀਮ ਨੇ ਸੈਂਟ ਮੈਰੀ ਸਕੂਲ ਨੂੰ 15-03 ਦੇ ਫ਼ਰਕ ਨਾਲ, ਮਹਾਰਾਜਾ ਭੁਪਿੰਦਰਾ ਸਿੰਘ ਸਕੂਲ ਨੇ ਕੈਂਟਲ ਸਕੂਲ ਨੂੰ 19-04,ਗੁਰੂਕੁਲ ਅਕੈਡਮੀ ਨੇ ਅਪੋਲੋ ਦੀ ਟੀਮ ਨੂੰ 43-26 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਵਾਲੀਬਾਲ ਅੰਡਰ 14 ਲੜਕੀਆਂ ਨਾਭਾ ਦੀ ਟੀਮ ਨੇ ਘਨੌਰ ਦੀ ਟੀਮ ਨੂੰ ਅਤੇ ਭੁਨਰਹੇੜੀ ਏ ਨੇ ਸ਼ਹਿਰੀ ਬੀ ਨੂੰ 2-0 ਦੇ ਫ਼ਰਕ ਨਾਲ ਹਰਾਇਆ। ਵਾਲੀਬਾਲ ਸਮੈਸਿੰਗ ਅੰਡਰ 14 ਲੜਕਿਆਂ ਵਿੱਚ ਰਾਜਪੁਰਾ ਏ ਨੇ ਸਨੌਰ ਬੀ ਨੂੰ,ਸ਼ੰਭੂ ਕਲਾਂ ਏ ਨੇ ਪਟਿਆਲਾ ਦਿਹਾਤੀ ਨੂੰ, ਭੁਨਰਹੇੜੀ ਏ ਨੇ ਪਟਿਆਲਾ ਅਰਬਨ ਨੂੰ ਅਤੇ ਸਨੌਰ ਬੀ ਨੇ ਸਮਾਣਾ ਬੀ ਨੂੰ 2-0 ਦੇ ਫ਼ਰਕ ਨਾਲ ਹਰਾਇਆ।
ਕੁਸ਼ਤੀ ਗੇਮ 49 ਕਿਲੋ ਦੇ ਭਾਰ ਵਰਗ ਵਿੱਚ ਕਰਮ-ਪਾਤੜਾਂ ਨੇ ਪਹਿਲਾ,ਸਿਮਰਨ-ਬਿੰਜਲ ਨੇ ਦੂਜਾ, ਸੋਨੀਆਂ-ਭੁਨਰਹੇੜੀ ਨੇ ਤੀਜਾ ਅਤੇ ਪਰਨੀਤ ਕੌਰ-ਬਿੰਜਲ ਨੇ ਚੌਥਾ ਸਥਾਨ ਹਾਸਲ ਕੀਤਾ।43 ਕਿਲੋ ਦੇ ਭਾਰ ਵਰਗ ਵਿੱਚ ਰਾਜ ਕੋਰ ਤੇਈਪੁਰ ਨੇ ਪਹਿਲਾ, ਮੰਨਤ ਸੈਣੀ-ਬਿੰਜਲ ਨੇ ਦੂਜਾ, ਨਵਜੋਤ ਕੌਰ ਕਲਵਾਨੂੰ ਨੇ ਤੀਜਾ ਅਤੇ ਨਵਦੀਪ ਕੌਰ ਭੁਨਰਹੇੜੀ ਨੇ ਚੌਥਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 39 ਕਿਲੋ ਦੇ ਭਾਰ ਵਰਗ ਵਿੱਚ ਮੁਸਕਾਨ ਪਾਤੜਾਂ ਨੇ ਪਹਿਲਾ, ਕਮਲਜੀਤ ਕੌਰ ਸਮਾਣਾ ਨੇ ਦੂਜਾ, ਜਸ਼ਨਦੀਪ ਗ਼ਜ਼ਲਾਂ ਨੇ ਤੀਜਾ ਅਤੇ ਕੋਮਲਪ੍ਰੀਤ ਕੋਰ ਗ਼ਜ਼ਲਾਂ ਨੇ ਚੌਥਾ ਸਥਾਨ ਹਾਸਲ ਕੀਤਾ।
ਸਾਫਟਬਾਲ ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਆਦਰਸ਼ ਪਬਲਿਕ ਸਕੂਲ ਨੂੰ 10-0 ਦੇ ਫ਼ਰਕ ਨਾਲ, ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਗੰਗਰੋਲਾ ਨੇ ਆਦਰਸ਼ ਪਬਲਿਕ ਸਕੂਲ ਸ਼ੁਤਰਾਣਾ ਨੂੰ 10-0 ਨਾਲ ਅਤੇ ਅੰਡਰ 21 ਵਿੱਚ ਐਸ.ਡੀ.ਕੇ.ਐਸ ਸੰਕਤੂਲਾ ਨੇ ਸਰਕਾਰੀ ਵੁਮੈਨ ਕਾਲਜ ਨੂੰ 16-07 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਫੁੱਟਬਾਲ ਅੰਡਰ 14 ਵਿੱਚ ਟੀਮ ਨਾਭਾ ਨੇ ਟੀਮ ਘਨੌਰ ਨੂੰ 1-0 ਨਾਲ ਨੈਸ਼ਨਲ ਕਲੱਬ ਬਨਵਾਲ ਨੇ ਸਿੰਘਪੁਰਾ ਘਨੌਰ ਬੀ ਨੂੰ 3-0 ਨਾਲ ਅਤੇ ਪੀ.ਐਸ.ਈ.ਬੀ ਨੇ ਵਾਈ ਪੀ ਐਸ ਦੀ ਟੀਮ ਨੂੰ 3-0 ਨਾਲ ਹਰਾਇਆ।ਇਸੇ ਤਰ੍ਹਾਂ ਅੰਡਰ 17 ਵਿੱਚ ਸਨੌਰ ਦੀ ਟੀਮ ਨੇ ਮਾਊਂਟ ਲਿਟਰਾ ਸਕੂਲ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਅਤੇ ਬਹਾਦਰਗੜ੍ਹ ਨੇ ਅਕਾਲ ਅਕੈਡਮੀ ਛੰਨਾ ਨੂੰ 3-0 ਦੇ ਫ਼ਰਕ ਨਾਲ ਹਰਾਇਆ।
ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਲੜਕਿਆਂ ਦੀ ਟੀਮ ਵਿੱਚ ਨਾਭਾ ਏ ਨੇ ਪਹਿਲਾ ਸਥਾਨ, ਨਾਭਾ ਬੀ ਨੇ ਦੂਜਾ ਸਥਾਨ,ਘਨੌਰ ਬੀ ਅਤੇ ਘਨੌਰ ਏ ਨੇ ਤੀਜਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

Leave a Comment

Your email address will not be published. Required fields are marked *

Scroll to Top