ਖੂਹ ਵਿਚੋਂ ਮਿਲੀਆਂ ਇਕ ਕੁੜੀ ਅਤੇ ਤਿੰਨ ਔਰਤਾਂ ਦੀਆਂ ਲਾਸ਼ਾਂ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਸਾਗਰ ਜਿਲ੍ਹੇ ਦੇ ਦੇਵਰੀ ਥਾਣਾ ਖੇਤਰ ਦੇ ਕੋਪੜਾ ਪਿੰਡ ਵਿਚ ਇਕ ਖੂਹ ਵਿਚੋਂ ਇਕ ਕੁੜੀ ਅਤੇ ਤਿੰਨ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਾਰ ਤਿੰਨ ਔਰਤਾਂ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਲਟਕਦੀਆਂ ਹੋਈਆਂ ਮਿਲੀਆਂ ਜਦੋਂ ਕਿ ਜਦਕਿ ਇੱਕ ਔਰਤ ਅਤੇ ਇੱਕ ਲੜਕੀ ਦੀਆਂ ਲਾਸ਼ ਖੂਹ ਵਿਚ ਤੈਰਦੀਆਂ ਹੋਈਆਂ ਮਿਲੀਆਂ।ਉਪਰੋਕਤ ਘਟਨਾਕ੍ਰਮ ਕਰਕੇ ਇਲਾਕੇ ਵਿਚ ਜਿਥੇ ਦਹਿਸ਼ਤ ਭਰਿਆ ਮਾਹੌਲ ਹੈ, ਉਥੇ ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਖੂਹ ‘ਚੋਂ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਦਰਾਣੀ ਅਤੇ ਜਠਾਣੀ ਸ਼ਾਮਲ ਹਨ।ਪੁਲਸ ਘਟਨਾ ਦੇ ਅਸਲ ਕਾਰਨਾਂ ਬਾਰੇ ਪਤਾ ਕਰਨ ਤੇ ਲੱਗੀ ਹੋਈ ਹੈ।