ਖੁੱਲ੍ਹੇ ਸੀਵਰੇਜ ‘ਚ ਵਿਦਿਆਰਥੀਆਂ ਸਮੇਤ ਡਿੱਗਿਆ ਵਿਅਕਤੀ

ਖੁੱਲ੍ਹੇ ਸੀਵਰੇਜ ‘ਚ ਵਿਦਿਆਰਥੀਆਂ ਸਮੇਤ ਡਿੱਗਿਆ ਵਿਅਕਤੀ
ਲੁਧਿਆਣਾ : ਲੁਧਿਆਣਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ । ਇੱਥੇ ਸੰਤੁਲਨ ਵਿਗੜਨ ਕਾਰਨ ਬੱਚਿਆਂ ਸਮੇਤ ਵਿਅਕਤੀ ਖੁੱਲੇ ਸੀਵਰੇਜ ਵਿੱਚ ਡਿੱਗ ਗਿਆ । ਵਿਅਕਤੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ । ਸੰਤੁਲਨ ਵਿਗੜਨ ਤੋਂ ਬਾਅਦ ਤਿੰਨ ਮੋਟਰਸਾਈਕਲ ਸਵਾਰ ਖੁੱਲੇ ਸੀਵਰੇਜ ਚ ਡਿੱਗ ਗਏ । ਕਾਫੀ ਮੁਸ਼ੱਕਤ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਨੂੰ ਬਾਹਰ ਕੱਢਿਆ । ਲੁਧਿਆਣਾ ਚ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਨਗਰ ਕਾਰਪੋਰੇਸ਼ਨ ਤੇ ਸਵਾਲ ਚੁੱਕੇ ਹਨ ।

Leave a Comment

Your email address will not be published. Required fields are marked *

Scroll to Top