ਪਟਿਆਲਾ , 30 ਨਵੰਬਰ : ਭਾਂਖਰ ਦੇ ਪੀਐਮ ਸ੍ਰੀ ਸਸਸਸ ਸਕੂਲ ਦੇ ਇੰਚਾਰਜ ਅਤੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ਼ਸ਼ੀਮਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਜ਼ਿਲਾ ਪੱਧਰ,ਸਟੇਟ ਪੱਧਰ,ਨੈਸ਼ਨਲ ਪੱਧਰ ‘ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਸਾਫਟਬਾਲ,ਬੇਸਬਾਲ ਤੇ ਐਥੇਲੈਟਿਕਸ ਵਿੱਚ ਸਕੂਲ ਦਾ ਨਾਮ ਚਮਕਾਇਆ ਹੈ।
ਇੱਥੇ ਦੱਸਣਯੋਗ ਹੈ ਕੀ ਅਰਮਾਨ ਸਿੰਘ ਤੇ ਮਨਿੰੰਦਰ ਸਿੰਘ ਦੋਨੋਂ ਸਰਵੋਤਮ ਖਿਡਾਰੀ ਐਲਾਨੇ ਗਏ।ਦੋਵੇਂ ਹੀ ਖਿਡਾਰੀਆਂ ਨੂੰ 1100 ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਤੇ ਇਸ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਮੀਲ ਖਾਨ ਵੱਲੋਂ ਖਿਡਾਰੀਆਂ ਤੇ ਸਮੂਹ ਸਟਾਫ ਨੂੰ ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਵੀ ਦਿੱਤੀ।
ਸਕੂਲ ਦੇ ਇੰਚਾਰਜ ਸ਼ਸ਼ੀਮਾਨ ਲੈਕਚਰਾਰ ਸਰੀਰਕ ਸਿੱਖਿਆ ਦਾ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਮੈਡਲ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਸ਼ੈਲੀ,ਇੰਦਰਜੀਤ ਕੌਰ, ਅਜੇ ਕਾਂਤ ਤੇ ਸਮੂਹ ਸਟਾਫ ਹਾਜ਼ਰ ਸਨ।