ਖ਼ਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਨੇਵੀ ਦਿਹਾੜਾ
ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਨੇਵੀ ਵਿੰਗ ਵੱਲੋਂ ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਦੀ ਅਗਵਾਈ ਅਤੇ ਕੈਪਟਨ (ਇੰਡੀਅਨ ਨੇਵੀ) ਹਰਜੀਤ ਸਿੰਘ ਦਿਓਲ ,ਕਮਾਂਡਿੰਗ ਅਫਸਰ 1 ਪੰਜਾਬ ਨੇਵਲ ਯੂਨਿਟ ਨੰਗਲ ਦੇ ਦਿਸ਼ਾ ਨਿਰਦੇਸ਼ ਅਧੀਨ ਕਾਲਜ ਵਿੱਚ ਨੇਵੀ ਦਿਹਾੜਾ ਮਨਾਇਆ ਗਿਆ, ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਐਨ. ਸੀ. ਸੀ. ਵਿਦਿਆਰਥੀਆਂ ਨੂੰ ਪ੍ਰਤਿਭਾਸ਼ਾਲੀ ਬਣਾਉਂਦੀ ਹੈ, ਉਹਨਾਂ ਨੇ ਭਾਰਤੀ ਨੇਵੀ ਦੀ ਗੱਲ ਕਰਦੇ ਹੋਏ ਉਸਦੀਆਂ ਵਿਲੱਖਣ ਪ੍ਰਾਪਤੀਆਂ ਦੀ ਵੀ ਗੱਲ ਕੀਤੀ , ਇਸ ਮੌਕੇ ਨੇਵੀ ਵਿੰਗ ਦੇ ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਸਿੰਘ ਨੇ ਵਿਦਿਆਰਥੀਆਂ ਨੂੰ ਐਨ. ਸੀ. ਸੀ. ਦੇ ਉਦੇਸ਼ ਬਾਰੇ ਸਮਝਾਉਂਦੇ ਹੋਏ ਦੱਸਿਆ ਕਿ 1971 ਵਿੱਚ ਨੇਵੀ ਨੇ ਬਹੁਤ ਹੀ ਉੱਦਮ ਵਾਲਾ ਕਾਰਜ ਕਰਦੇ ਹੋਏ ਆਪਣੇ ਸਮੁੰਦਰੀ ਖੇਤਰ ਦੀ ਰਾਖੀ ਕੀਤੀ ਸੀ੍ਟ ਇਸ ਪ੍ਰਾਪਤੀ ਸਦਕਾ 4 ਦਸੰਬਰ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ੍ਟ ਉਨਾਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਐਨ. ਸੀ. ਸੀ. ਦਾ ਬਹੁਤ ਜਿਆਦਾ ਮਹੱਤਵ ਹੈ। ਇਸ ਮੌਕੇ ਐਨ. ਸੀ. ਸੀ. ਨੇਵੀ ਵਿੰਗ ਦੇ 15 ਕੈਡਟ ਹਾਜ਼ਰ ਸਨ ।