ਕੈਨੇਡਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜਾ

ਦਿੱਲੀ, 31 ਅਕਤੂਬਰ 2025 : ਕੈਨੇਡਾ ਦੀ ਇੱਕ ਅਦਾਲਤ ਨੇ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਪਹਿਲੀ ਡਿਗਰੀ ਕਤਲ ਕੇਸ ਤੇ ਅਗਜਨੀ ਦੇ ਮਾਮਲੇ ਵਿਚ 25 ਸਾਲ ਦੀ ਸਜਾ ਸੁਣਾਈ ਹੈ। ਜਾਣਕਾਰੀ ਅਨੁਸਾਰ 2022 ਵਿੱਚ ਵਾਪਰੇ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਬਲਰਾਜ ਬਸਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਇਸ ਮਾਮਲੇ ਵਿਚ ਬਲਰਾਜ ਬਸਰਾ ਨੂੰ 2022 ਦੇ 17 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸਥਿਤ ਇੱਕ ਗੋਲਫ ਕਲੱਬ ਵਿੱਚ ਵਿਸ਼ਾਲ ਵਾਲੀਆ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਤੀਜੇ ਦੋਸ਼ੀ ਵਜੋਂ ਦੋਸ਼ੀ ਠਹਿਰਾਇਆ ਗਿਆ ਹੈ।

ਜਦੋ ਕਿ ਇਸ ਮਾਮਲੇ ਵਿਚ ਹੋਰ ਦੋ ਦੋਸ਼ੀ ਇਕਬਾਲ ਕੰਗ ਅਤੇ ਡੀਐਂਡਰੇ ਬੈਪਟਿਸਟ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਦੇ ਅਨੁਸਾਰ, ਬਸਰਾ ਨੇ ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਅੱਗ ਲਗਾਈ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਸਹਿ-ਦੋਸ਼ੀਆਂ ਨੂੰ ਵੀ ਪਹਿਲਾਂ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।

Scroll to Top