ਕੈਨੇਡਾ ਵਿਚ ਪੰਜਾਬ ਦੀ ਧੀ ਦਾ ਹੋ‌ਇਆ ਕਤਲ, ਜਾਂਚ ਸ਼ੁਰੂ

ਦਿੱਲੀ, 27 ਅਕਤੂਬਰ 2025 : ਕੈਨੇਡਾ ਵਿਚ ਹੁਣ ਇਕ ਪੰਜਾਬ ਦੀ ਧੀ ਦਾਕਤਲ ਹੋਣ ਦਾ ਸਮਾਚਾਰਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ 27 ਸਾਲਾ ਅਮਨਪ੍ਰੀਤ ਕੌਰ, ਜੋ ਕਿ ਕੈਨੇਡਾ ਗਈ ਹੋਈ ਸੀ, ਉਸਦਾ ਉਥੇਕਤਲ ਹੋ ਗਿਆ ਹੈ। ਹੁਣ ਕਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਦੀ ਸ਼ਨਾਖਤ ਮੁੱਖ ਦੋਸ਼ੀ ਵਜੋਂ ਹੋਈ ਹੈ। ਉਸਨੂੰ ਹੁਣ ਮੋਸਟ ਵਾਂਟਿਡ ਕ੍ਰਿਮਿਨਲ ਘੋਸ਼ਿਤ ਕੀਤਾ ਗਿਆ ਹੈ ਅਤੇ ਪੁਲਿਸ ਉਸਦੀ ਤਲਾਸ਼ ਵਿਚ ਜੁੱਟੀ ਹੋਈ ਹੈ।

ਅਮਨਪ੍ਰੀਤ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਾਲ 2021 ਵਿੱਚ ਸੰਗਰੂਰ ਤੋਂ ਕਨੇਡਾ ਗਈ ਸੀ। ਉੱਥੇ ਉਹ ਹਸਪਤਾਲ ਵਿੱਚ ਨੌਕਰੀ ਕਰਦੀ ਸੀ ਅਤੇ ਜਲਦ ਹੀ ਉਸਦੀ ਪੀ.ਆਰ. ਹੋਣ ਵਾਲੀ ਸੀ। ਪਰਿਵਾਰ ਅਨੁਸਾਰ, ਅਮਨਪ੍ਰੀਤ ਹਮੇਸ਼ਾ ਖੁਸ਼ਮਿਜਾਜ਼ ਅਤੇ ਮਿਹਨਤੀ ਰਹੀ ਹੈ।
ਇਸ ਘਟਨਾ ਨੇ ਸਿਰਫ਼ ਸੰਗਰੂਰ ਹੀ ਨਹੀਂ, ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੀੜਤ ਦੇ ਪਰਿਵਾਰ ਵਲੋ ਇਸ ਮਾਮਲੇ ਵਿਚ ਜਾਂਚ ਲਈ ਕਿਹਾ ਗਿਆ ਹੈ।

Scroll to Top