ਕੈਨੇਡਾ ਗਏ 19 ਸਾਲਾਂ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਕੈਨੇਡਾ ਗਏ 19 ਸਾਲਾਂ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਸ਼ੰਭੂ 15 ਸਤੰਬਰ 2023 – ਪੰਜਾਬ ਦੇ ਵਿੱਚੋਂ ਲਗਾਤਾਰ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣ ਦਾ ਸਿਲਸਿਲਾ ਜਾਰੀ ਹੈ ਅਤੇ ਕਈ ਵਾਰ ਵਿਦੇਸ਼ਾਂ ਵਿੱਚ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੈ ਜਿਸ ਨਾਲ ਹਰ ਇੱਕ ਮਨੁੱਖ ਦੀ ਰੂਹ ਕੰਬ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿਚੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਹਨਾਂ ਵਿੱਚ ਹਾਰਟ ਅਟੈਕ ਕਾਰਣ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸੇ ਤਰਾਂ ਦਾ ਮਾਮਲਾ ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇੱਕ 19 ਸਾਲਾਂ ਨੌਜਵਾਨ ਮਨਜੋਤ ਸਿੰਘ ਸੱਤ ਅਗਸਤ ਨੂੰ ਕੈਨੇਡਾ ਦੇ ਸ਼ਰੀ ਦੇ ਵਿੱਚ ਪੜ੍ਹਾਈ ਦੇ ਲਈ ਭਾਰਤ ਤੋਂ ਗਿਆ ਸੀ ਅਤੇ ਸੋਮਵਾਰ ਨੂੰ ਸਵੇਰੇ ਜਦੋਂ ਕਾਲਜ ਦੇ ਵਿੱਚ ਪਹਿਲੀ ਦਿਨ ਦੀ ਕਲਾਸ ਲਈ ਪਹੁੰਚਿਆ ਤਾਂ ਕਾਲਜ ਦੇ ਬਾਥਰੂਮ ਵਿਚ ਹਾਰਟ ਅਟੈਕ ਆਉਣ ਕਾਰਨ ਉਸਦੇ ਮੌਤ ਹੋ ਗਈ।

ਮ੍ਰਿਤਕ ਮਨਜੋਤ ਸਿੰਘ ਤੇ ਪਿਤਾ ਕਰਮਜੀਤ ਸਿੰਘ ਨੇਂ ਦੱਸਿਆ ਕਿ ਸੋਮਵਾਰ ਨੂੰ ਉਹਨਾਂ ਦੇ ਭਤੀਜੇ ਅਮਨਦੀਪ ਸਿੰਘ ਜੋ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ ਉਸਨੂੰ ਕੈਨੇਡਾ ਪੁਲਿਸ ਦਾ ਫੋਨ ਆਇਆ ਕੀ ਉਹਨਾਂ ਦੇ ਰਿਸ਼ਤੇਦਾਰ ਮਨਜੋਤ ਸਿੰਘ ਦੀ ਹਾਰਟ ਅਟੈਕ ਕਰਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਹਲੇ ਤੱਕ ਮਨਜੋਤ ਦੀ ਲਾਸ਼ ਵੀ ਨਹੀਂ ਦਿਖਾਈ ਗਈ। ਸ਼ਨੀਵਾਰ ਨੂੰ ਪੁਲਿਸ ਵੱਲੋਂ ਮਨਜੋਤ ਦੀ ਲਾਸ਼ ਉਸ ਦੇ ਭਰਾ ਨੂੰ ਦਿਖਾਈ ਜਾਵੇਗੀ।

Leave a Comment

Your email address will not be published. Required fields are marked *

Scroll to Top