ਦਿੱਲੀ, 2 ਨਵੰਬਰ 2025 : ਬ੍ਰਿਟੇਨ ਦੇ ਕੈਂਬਰਿਜਸ਼ਾਇਰ ਵਿੱਚ ਸ਼ਨਿਚਰਵਾਰ ਸ਼ਾਮ ਟਰੇਨ ਵਿੱਚ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਵਿਅਕਤੀਆਂ ਨੇ ਕਈ ਯਾਤਰੀਆਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ।ਇਨਾ ਵਿਅਕਤੀਆਂ ਵਲੋ ਅਚਾਨਕ ਹਮਲਾ ਕਰਨ ਕਾਰਨ ਕਈ ਯਾਤਰੀ ਗੰਭੀਰ ਜਖਮੀ ਹੋ ਗਈ।
ਉਸਤੋ ਬਾਅਦ ਪੁਲਸ ਨੇ ਮੁਸਤੈਦ ਹੁੰਦਿਆਂ ਦੋਵੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ 10 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਨੌਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਮਗਰੋਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਕੈਂਬਰਿਜਸ਼ਾਇਰ ਪੁਲੀਸ ਅਤੇ ਬ੍ਰਿਟਿਸ਼ ਆਵਾਜਾਈ ਪੁਲੀਸ (BTP) ਨੇ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਅਤਿਵਾਦ ਵਿਰੋਧੀ ਦਸਤਿਆਂ ਨੂੰ ਵੀ ਸਹਿਯੋਗ ਲਈ ਜੋੜਿਆ ਗਿਆ ਹੈ। ਪੁਲੀਸ ਅਨੁਸਾਰ, ਸ਼ਾਮ 7:39 ਵਜੇ ਟਰੇਨ ਦੇ ਅੰਦਰ ਚਾਕੂ ਹਮਲੇ ਦੀ ਸੂਚਨਾ ਮਿਲੀ ਸੀ, ਜਿਸਤੋ ਬਾਅਦ ਪੁਲਸ ਨੇ ਸਥਿਤੀ ਕਾਬੂ ਕੀਤੀ।