ਚੰਡੀਗੜ੍ਹ, 2 ਮਾਰਚ : ਹਰਿਆਣਾ ਸਰਕਾਰ ਵਲੋ ਆਪਣਾ ਦੂਸਰਾ ਬਜਟ ਸਦਨ ਪੇਸ ਕੀਤਾ ਗਿਆ ਹੈ, ਜਿਸ ਵਿਚ 2.23 ਲੱਖ ਕਰੋੜ ਦੀ ਘੋਸ਼ਣਾ ਕੀਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਭਾਜਪਾ ਸਰਕਾਰ ਦਾ ਦੂਜਾ ਬਜਟ ਸਦਨ ਵਿੱਚ ਪੇਸ਼ ਕੀਤਾ, ਜਿਸ ਵਿਚ ਉਹ ਕੇਸਰੀ ਪੱਗ ਬੰਨ ਕੇ ਵਿਧਾਨ ਸਭਾ ਪਹੁੰਚੇ ਅਤੇ ਬਜਟ ਭਾਸ਼ਣ ਦੀ ਸ਼ੁਰੂਆਤ ਕੀਤੀ ।
ਰਾਜਨੀਤਿਕ ਵਲਿਆਂ ਵਿੱਚ ਚਰਚਾ ਹੈ ਕਿ ਕੇਸਰੀ ਦਸਤਾਰ ਦੇ ਪ੍ਰਤੀਕਾਤਮਕ ਸੰਦੇਸ਼ ਰਾਹੀਂ ਭਾਜਪਾ ਵੱਲੋਂ ਖ਼ਾਸ ਕਰਕੇ ਸਰਹੱਦੀ ਰਾਜ ਪੰਜਾਬ ਦੇ ਲੋਕਾਂ ਤੱਕ ਵੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਕਰਕੇ ਹਰਿਆਣਾ ਦੇ ਇਸ ਬਜਟ ’ਤੇ ਪੰਜਾਬ ਵਿੱਚ ਵੀ ਧਿਆਨ ਕੇਂਦਰਿਤ ਹੈ।
ਦਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਵਿੱਤੀ ਵਰ੍ਹਾ 2026-27 ਲਈ 2.23 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ 2.05 ਲੱਖ ਕਰੋੜ ਰੁਪਏ ਦੇ ਬਜਟ ਨਾਲੋਂ ਵੱਧ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਧੇ ਰਾਹੀਂ ਵਿਕਾਸ ਪ੍ਰੋਜੈਕਟਾਂ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਹੋਰ ਗਤੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।