ਕੇਂਦਰ ਤੇ ਰਾਜ ਸਰਕਾਰ ਧਾਰਮਕ ਮਾਮਲਿਆਂ ’ਚ ਬੇਲੋੜੀ ਦਖਲਅੰਦਾਜ਼ੀ ਬੰਦ ਕਰੇ : ਪ੍ਰੋ. ਬਡੂੰਗਰ

ਪਟਿਆਲਾ 8 ਦਸੰਬਰ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਧਾਰਮਕ ਕਾਰਜਾਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ’ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਸਿਆਸੀ ਤੌਰ ’ਤੇ ਧਾਰਮਕ ਕਾਰਜਾਂ ਵਿਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ ਮੰਦਭਾਗੀ ਹੈ ਅਤੇ ਸਰਕਾਰਾਂ ਨੂੰ ਆਪਣੀ ਸਿਆਸੀ ਅਤੇ ਸਰਕਾਰੀ ਕਾਰਜਾਂ ਵਿਚ ਹੀ ਸੀਮਤ ਰਹਿਣਾ ਚਾਹੀਦਾ ਹੈ।

ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਿਛਲੇ ਸਮਿਆਂ ਤੋਂ ਕੇਂਦਰ ਸਰਕਾਰ ਵੱਲੋਂ ਸਿਰਮੌਰ ਸੰਸਥਾਵਾਂ ਤੋਂ ਇਲਾਵਾ ਸੀਬੀਐਸਸੀ ਸਿਲੇਬਸ ਰਾਹੀਂ ਅਜਿਹੀ ਘੁਸਪੈਠ ਕਰ ਰਹੀ ਹੈ, ਜਿਸ ਦਾ ਸਿੱਖ ਕੌਮ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਦੇ ਵੱਡੇ ਦਿਹਾੜੇ ਅਤੇ ਸ਼ਤਾਬਦੀਆਂ ਨੂੰ ਵੱਡੇ ਪੱਧਰ ’ਤੇ ਮਨਾ ਰਹੀ ਹੈ, ਉਥੇ ਹੀ ਰਾਜ ਸਰਕਾਰ ਵੀ ਅਜਿਹੀ ਗਰੀਮਾ ਨੂੰ ਪਾਰ ਕਰ ਰਹੀ ਹੈ, ਜਿਸ ਨਾਲ ਟਕਰਾਅ ਵਰਗੇ ਹਾਲਾਤ ਪੈਦਾ ਹੋ ਰਹੇ ਹਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਸਰਕਾਰੀ ਅਤੇ ਸਿਆਸੀ ਕੰਮਾਂ ਵਿਚ ਦਖਲ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਨਸ਼ੇ ਵੀ ਭੈੜੀ ਲਾਹਨਤ ਕਦੋਂ ਖ਼ਤਮ ਕਰਨੀ, ਬੇਰੁਜ਼ਗਾਰੀ ਸਿਰ ਚੁੱਕ ਰਹੀ ਹੈ ਇਸ ਦਾ ਖਾਤਮਾ ਕਦੋਂ ਕਰਨਾ ਇਥੋਂ ਤੱਕ ਦੇਸ਼ ਅੰਦਰ 80 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ,

ਜੋ ਅੱਜ ਵੀ ਰੋਟੀ ਰੋਜ਼ੀ ਤੋਂ ਇਲਾਵਾ ਕੁੱਲੀ ਗੁਲੀ ਅਤੇ ਜੁੱਲੀ ਤੱਕ ਦੀ ਲੜਾਈ ਵਿਚ ਜਦੋਂ ਜਹਿਦ ਕਰ ਰਹੇ ਹਨ ਇਥੋਂ ਤੱਕ ਰਾਜ ਦਾ ਵਿਕਾਸ ਜਿਹੜਾ ਲੀਹ ਤੋਂ ਲੱਥਿਆ ਹੈ, ਸੜਕਾਂ, ਸੀਵਰੇਜ ਤੇ ਡਿਵਲੈਮੈਂਟ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈ ਅਤੇ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨੂੰ ਛੱਡ ਕੇ ਕੇਂਦਰ ਅਤੇ ਰਾਜ ਸਰਕਾਰ ਧਾਰਮਿਕ ਕਾਰਜਾਂ ਵਿਚ ਦਖਲ ਦੇ ਰਹੀਆਂ ਜਿਸ ਤੋਂ ਸਰਕਾਰਾਂ ਨੂੰ ਬਚਣ ਦੀ ਲੋੜ ਹੈ।

Scroll to Top