ਕੇਂਦਰੀ ਸ਼ਾਸਤ ਸੂਬੇ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ਾਮ ਪੰਜ ਵਜੇ ਤਕ 58.19 ਫੀਸਦੀ ਹੋਈ

ਕੇਂਦਰੀ ਸ਼ਾਸਤ ਸੂਬੇ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸ਼ਾਮ ਪੰਜ ਵਜੇ ਤਕ 58.19 ਫੀਸਦੀ ਹੋਈ
ਜੰਮੂ, 18 ਸਤੰਬਰ : ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਫ਼ਸਰ ਪੀਕੇ ਪੋਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਸਮਾਪਤ ਹੋ ਗਈ ਤੇ ਸ਼ਾਮ ਪੰਜ ਵਜੇ ਤਕ 58.19 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਕਿਸ਼ਤਵਾੜ ਵਿੱਚ ਸਭ ਤੋਂ ਵੱਧ 77.23 ਫੀਸਦੀ ਵੋਟਾਂ ਪਈਆਂ। ਇੱਥੇ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਜੰਮੂ ਕਸ਼ਮੀਰ ਵਿਚ ਇਕ ਦੋ ਥਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਪਈਆਂ। ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਵਾਰ ਵੋਟਾਂ 60 ਫੀਸਦੀ ਦੇ ਕਰੀਬ ਪੈਣਗੀਆਂ। ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਕਿਹਾ ਕਿ ਪੋਲਿੰਗ ਸ਼ਾਂਤੀਪੂਰਵਕ ਰਹੀ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

Leave a Comment

Your email address will not be published. Required fields are marked *

Scroll to Top