ਕੁੱਲ੍ਹੜ ਪੀਜ਼ਾ ਕਪਲ ਵਿਰੁੱਧ ਸਖਤ ਤੋਂ ਸਖ਼ਤ ਕਾਰਵਾਈ ‘ਤੇ ਅੜੇ ਨਿਹੰਗ ਸਿੰਘਾਂ ਨੇ ਦਿੱਤਾ ਅਲਟੀਮੇਟਮ

ਕੁੱਲ੍ਹੜ ਪੀਜ਼ਾ ਕਪਲ ਵਿਰੁੱਧ ਸਖਤ ਤੋਂ ਸਖ਼ਤ ਕਾਰਵਾਈ ‘ਤੇ ਅੜੇ ਨਿਹੰਗ ਸਿੰਘਾਂ ਨੇ ਦਿੱਤਾ ਅਲਟੀਮੇਟਮ
ਜਲੰਧਰ : ਨਿਹੰਗਾਂ ਵਲੋਂ ਜਲੰਧਰ ਪਹੁੰਚ ਕੇ ਪੰਜਾਬ ਦੇ ਜਲੰਧਰ ‘ਚ ਕੁੱਲ੍ਹੜ ਪੀਜ਼ਾ ਖਿਲਾਫ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ । ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ । ਇਸ ਸਬੰਧੀ ਅੱਜ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪਹੁੰਚ ਕੇ ਜੋੜੇ ਦਾ ਵਿਰੋਧ ਕਰਨਗੇ।ਦੱਸਣਯੋਗ ਹੈ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ । ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪੁੱਜੇ ਸਨ । ਜਿੱਥੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ। ਹਾਲ ਹੀ ਵਿੱਚ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਸਮੇਤ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ ਸਨ । ਉਨ੍ਹਾਂ ਸ਼ਨੀਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਸੋਮਵਾਰ ਨੂੰ ਜਲੰਧਰ ਪਹੁੰਚਣਗੇ । ਜੋ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਮਾਮਲੇ ਨੂੰ ਬਹੁਤ ਵੱਡਾ ਨਾ ਕਰੋ। ਪਿਛਲੀਆਂ ਗੱਲਾਂ ਦੇ ਆਧਾਰ ‘ਤੇ ਮੈਂ ਤੁਹਾਡੇ ਨਾਲ ਛੋਟੇ ਭਰਾ ਦੀ ਤਰ੍ਹਾਂ ਪੇਸ਼ ਆਵਾਂਗਾ ।

Leave a Comment

Your email address will not be published. Required fields are marked *

Scroll to Top