ਕਾਲਜ ਵਿਖੇ ਭਾਈ ਘਨ੍ਹਈਆ ਜੀ ਨੂੰ ਸਮਰਪਿਤ ਫ਼ਸਟ ਏਡ ਦਿਵਸ਼ ਮਨਾਇਆ : ਪ੍ਰਿੰਸੀਪਲ ਕਰਤਾਰ ਸਿੰਘ
ਪਟਿਆਲਾ : ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਭਾਈ ਘਨ੍ਹਈਆ ਜੀ ਯਾਦਗਾਰੀ ਦਿਵਸ ਪ੍ਰਿੰਸੀਪਲ ਡਾਕਟਰ ਕਰਤਾਰ ਸਿੰਘ ਦੀ ਅਗਵਾਈ ਹੇਠ ਮਣਾਇਆ ਗਿਆ। ਪ੍ਰਿੰਸੀਪਲ ਨੇ ਹਾਜ਼ਰ 250 ਐਨ ਐਸ ਐਸ, ਐਨ ਸੀ ਸੀ, ਰੈੱਡ ਰਿਬਨ ਕਲੱਬ ਅਤੇ ਯੁੱਥ ਰੈੱਡ ਕਰਾਸ ਯੂਨਿਟ ਦੇ ਵਿਦਿਆਰਥੀਆਂ ਨੂੰ ਭਾਈ ਘਨ੍ਹਈਆ ਜੀ ਅਤੇ ਮੁੱਢਲੀ ਸਹਾਇਤਾ, ਸੀ ਪੀ ਆਰ ਦੀਆਂ ਗਤੀਵਿਧੀਆਂ ਦੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਮਹਾਨ ਕ੍ਰਾਂਤੀਕਾਰੀ ਅਤੇ ਮਾਨਵਤਾਵਾਦੀ ਸਿਧਾਂਤ ਦਿੱਤੇ ਹਨ ਕਿ ਜ਼ੁਲਮ ਵਿਰੁੱਧ ਜੰਗਾਂ ਤਾਂ ਕਰੋ, ਪਰ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਵੀ ਇਨਸਾਨੀਅਤ ਵਜੋਂ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਅਤੇ ਚੀਫ਼ ਟ੍ਰੇਨਰ, ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ ਵਲੋਂ ਰੈੱਡ ਕਰਾਸ, ਸੈਂਟ ਜੋਹਨ ਐਂਬੂਲੈਂਸ, ਜੂਨੀਅਰ, ਯੁੱਥ ਰੈੱਡ ਕਰਾਸ, ਗਤੀਵਿਧੀਆਂ ਅਤੇ ਜਾਨੇਵਾ ਸੰਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੱਲਡ ਪਰੈਸ਼ਰ, ਸ਼ੂਗਰ ਦੇ ਘਟਣ ਸਮੇਂ, ਪੀੜਤਾਂ ਨੂੰ ਬਚਾਉਣ, ਅੰਦਰੂਨੀ ਰਤਵਾਹ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ, ਦੌਰਾਨ ਸਹਾਇਤਾ, ਧੂੰਏਂ, ਗੈਸਾਂ, ਪਾਣੀ ਵਿਚੋ ਰੈਸਕਿਯੂ ਕੀਤੇ ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਏ ਬੀ ਸੀ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ ਅਤੇ ਸੋਟੀਆਂ, ਚਾਦਰਾਂ, ਰਸੀਆ, ਪੱਗੜੀਆਂ, ਚੂਨੀਆਂ, ਟਾਹਣੀਆਂ ਨਾਲ ਸਟਰੈਚਰ ਬਣਾਉਣ ਅਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਇਸ ਮੌਕੇ ਕਾਲਜ ਦੇ ਚੈਅਰਮੈਨ, ਪ੍ਰੋਫੈਸਰ ਸਾਹਿਬਾਨ ਅਤੇ ਕੌਆਰਡੀਨੇਟਰ ਪ੍ਰੋਫੈਸਰ ਹਰਜੀਤ ਸਿੰਘ ਧਾਲੀਵਾਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਈ ਘਨ੍ਹਈਆ ਜੀ, ਰੈੱਡ ਕਰਾਸ ਸੁਸਾਇਟੀ, ਬਾਰੇ ਜਰੂਰ ਦੱਸਣਾ ਚਾਹੁੰਦਾ ਹੈ ਅਤੇ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਹਰੇਕ ਸਕੂਲ ਕਾਲਜ ਵਿਖੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਯੂਨਿਟ ਸਥਾਪਿਤ ਕਰਨੇ ਚਾਹੀਦੇ ਹਨ ਅਤੇ ਸਾਲ ਵਿੱਚ ਦੋ ਵਾਰ ਮੌਕ ਡਰਿੱਲਾਂ ਕਰਵਾਕੇ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਯਤਨ ਕੀਤੇ ਜਾਣ ।