ਕਾਲਜ ਅਤੇ ਸਕੂਲੀ ਵਿਦਿਆਰਥੀ ਰੰਗਾਂ ਨਾਲ ਸਜਾਣਗੇ ਵਿਕਸਿਤ ਭਾਰਤ ਦੀ ਕਲਪਨਾ

 ਪਟਿਆਲਾ 23 ਸਤੰਬਰ : ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਸੱਭਿਆਚਰਕ ਮੰਤਰਾਲਿਆ, ਭਾਰਤ ਸਰਕਾਰ) ਪਟਿਆਲਾ ਨੇ “ਸੇਵਾ ਪਰਵ” ਆਰਟਿਸਟ ਕੈਂਪ ਦੇ ਤਹਿਤ ਵਿਕਸਿਤ ਭਾਰਤ ਦੀ ਕਲਪਨਾ ਨੂੰ ਕੈਨਵਸ ਉਤੇ ਦਰਸ਼ਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ 25 ਸਤੰਬਰ ਨੂੰ ਸਵੇਰੇ 9 ਵਜੇ ਤੋਂ ਐਨ ਜੇਡ ਸੀ ਸੀ ਦੇ ਵਿਹੜੇ ਵਿੱਚ ਕੁੱਲ 600 ਦੇ ਕਰੀਬ ਪ੍ਰੋਫੈਸ਼ਨਲ, ਕਾਲਜ ਅਤੇ ਸਕੂਲੀ ਵਿਦਿਆਰਥੀ ਇੱਕੋ ਸਮੇਂ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਮਿਲ ਹੋ ਕੇ ਵਿਕਸਿਤ ਭਾਰਤ ਦੀ ਕਲਪਨਾ ਨੂੰ ਆਪਣੇ ਆਪਣੇ ਕਲਾ ਹੁਨਰ ਦੇ ਰੰਗਾਂ ਨਾਲ ਸਜਾਉਣਗੇ ।
ਇਸ ਸਬੰਧ ਵਿੱਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਸੇਵਾ ਪਰਵ” ਆਰਟਿਸਟ ਕੈਂਪ ਵਿੱਚ ਜੇਤੂ ਕਲਾਕਾਰਾਂ ਨੂੰ ਨਗਦ ਪੁਰਸਕਾਰ ਰਾਸ਼ੀ ਨਾਲ ਸੱਭਿਆਚਾਰਕ ਮੰਤਰਾਲਾ ,ਭਾਰਤ ਸਰਕਾਰ ਦੇ ਗਾਈਡਲਾਈਨ ਦੇ ਮੁਤਾਬਿਕ ਸਨਮਾਨਿਤ ਕੀਤਾ ਜਾਵੇਗਾ।
ਕਲਾਕਾਰ ਆਪਣੀ ਪੇਂਟਿੰਗ ਨੂੰ ਸੇਵਾ ਪਰਵ ਦੇ ਨਾਲ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸੱਭਿਆਚਾਰਕ ਮੰਤਰਾਲਿਆ ਦੇ ਪੇਜ ਉੱਤੇ ਫੀਚਰਡ ਹੋਣ ਦਾ ਇੱਕ ਸੁਨਹਿਰੀ ਮੌਕਾ ਪ੍ਰਾਪਤ ਕਰ ਸਕਦੇ ਹਨ।ਉਹਨਾਂ ਇਹ ਵੀ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਦੇ 75 ਥਾਂਵਾਂ ਉਤੇ  ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਿਆ ਨੇ ਦੇਸ਼ ਵਿਆਪੀ ਇਸ ਅਭਿਆਨ ਵਿੱਚ ਆਯੋਜਿਤ ਕੀਤੇ ਜਾ ਰਹੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਵਿਸ਼ੇਸ਼ ਸੱਦਾ ਦਿੱਤਾ ਹੈ ।ਜਿਸ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ।
Scroll to Top