ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਘਰ `ਚ ਲੱਗੀ ਭਿਆਨਕ ਅੱਗ ਵਿਚ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸੇ

ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਘਰ `ਚ ਲੱਗੀ ਭਿਆਨਕ ਅੱਗ ਵਿਚ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸੇ
ਕਾਨਪੁਰ : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਇਕ ਘਰ `ਚ ਭਿਆਨਕ ਅੱਗ ਲੱਗਣ ਦੇ ਚਲਦਿਆਂ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸ ਗਏ । ਪੂਜਾ ਕਰਨ ਤੋਂ ਬਾਅਦ ਪਤੀ-ਪਤਨੀ ਮੰਦਰ `ਚ ਦੀਵਾ ਜਗਾ ਕੇ ਸੌਂ ਗਏ । ਮੰਦਰ ਵਿੱਚ ਇੱਕ ਦੀਵੇ ਨਾਲ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪਤੀ-ਪਤਨੀ ਬੈੱਡਰੂਮ ਤੋਂ ਬਾਹਰ ਨਹੀਂ ਆ ਸਕੇ । ਧੂੰਆਂ ਉੱਠਦਾ ਦੇਖ ਪਰਿਵਾਰ ਅਤੇ ਆਸ-ਪਾਸ ਦੇ ਲੋਕ ਪਹੁੰਚ ਗਏ । ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ। ਅੱਗ `ਤੇ ਕਾਬੂ ਪਾ ਲਿਆ ਗਿਆ ਅਤੇ ਪਤੀ, ਪਤਨੀ ਅਤੇ ਨੌਕਰਾਣੀ ਨੂੰ ਬਾਹਰ ਕੱਢਿਆ ਗਿਆ । ਗੰਭੀਰ ਰੂਪ ਨਾਲ ਝੁਲਸੇ ਪਤੀ, ਪਤਨੀ ਅਤੇ ਨੌਕਰਾਣੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ । ਪੂਰਾ ਮਾਮਲਾ ਕਾਕਾਦੇਵ ਇਲਾਕੇ ਦਾ ਹੈ।ਪੁਲਸ ਨੇ ਦੱਸਿਆ- ਮਰਨ ਵਾਲਿਆਂ ਦੀ ਪਛਾਣ ਸੰਜੇ ਸ਼ਿਆਮ ਦਾਸਾਨੀ, ਪਤਨੀ ਕਨਿਕਾ ਦਾਸਾਨੀ ਅਤੇ ਨੌਕਰਾਣੀ ਛਬੀ ਚੌਹਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਪਾਰਲੇ ਬਿਸਕੁਟ ਫੈਕਟਰੀ ਦੀ ਫਰੈਂਚਾਇਜ਼ੀ ਹੈ ।

Leave a Comment

Your email address will not be published. Required fields are marked *

Scroll to Top