ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ

ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ
ਬਿਜਨੌਰ : ਉਤਰ ਪ੍ਰਦੇਸ਼ ਦੇ ਬਿਜਨੌਰ ਜਿ਼ਲ੍ਹੇ `ਚ ਸ਼ੁੱਕਰਵਾਰ ਸਵੇਰੇ ਕਾਂਵੜੀਏ ਨੂੰ ਹਰਿਦੁਆਰ ਲੈ ਕੇ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ 11 ਕਾਂਵੜੀਏ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਥਾਣਾ ਖੇਤਰ ਦੇ ਅਧਿਕਾਰੀ ਧਾਮਪੁਰ ਸਰਵਮ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਿਹੋੜਾ ਇਲਾਕੇ `ਚ ਉਸ ਸਮੇਂ ਵਾਪਰੀ ਜਦੋਂ 31 ਕਾਂਵੜੀਆਂ ਨੂੰ ਲੈ ਕੇ ਰਾਮਪੁਰ ਤੋਂ ਹਰਿਦੁਆਰ ਜਾ ਰਹੀ ਮਟਾਡੋਰ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਸ਼ਾਇਦ ਡਰਾਈਵਰ ਦੇ ਸੌਂ ਜਾਣ ਕਾਰਨ ਵਾਪਰਿਆ ਹੈ। ਇਸ ਹਾਦਸੇ ਵਿਚ ਧਰਮਵੀਰ, ਅਨਿਕੇਤ, ਰਾਮਕਿਸ਼ੋਰ, ਪ੍ਰੇਮਸ਼ੰਕਰ ਅਤੇ ਮੰਜੂ ਸਮੇਤ 11 ਕਾਂਵੜੀਏ ਜ਼ਖ਼ਮੀ ਹੋ ਗਏ। ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਪੰਜ ਕਾਂਵੜੀਏ ਨੂੰ ਬਿਹਤਰ ਇਲਾਜ ਲਈ ਮੁਰਾਦਾਬਾਦ ਭੇਜ ਦਿੱਤਾ ਗਿਆ। ਇਲਾਕਾ ਅਧਿਕਾਰੀ ਮੁਤਾਬਕ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Leave a Comment

Your email address will not be published. Required fields are marked *

Scroll to Top