ਕਾਂਵੜੀਆਂ ਦਾ ਕੈਂਟਰ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ ਇੱਕ ਦੀ ਮੌਤ

ਕਾਂਵੜੀਆਂ ਦਾ ਕੈਂਟਰ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ ਇੱਕ ਦੀ ਮੌਤ
ਫਰੀਦਾਬਾਦ, 28 ਜੁਲਾਈ : ਪਿੰਡ ਤਿਗਾਂਵ ਵਿੱਚ ਇੱਕ ਕਾਲਜ ਦੇ ਸਾਹਮਣੇ ਤੋਂ ਲੰਘਦੀ ਹਾਈਵੋਲਟੇਜ ਤਾਰਾਂ ਨਾਲ ਕੰਵਰੀਆਂ ਦਾ ਕੈਂਟਰ ਟਕਰਾ ਗਿਆ, ਜਿਸ ਕਾਰਨ ਇੱਕ ਕੰਵਰੀਆ ਦੀ ਮੌਤ ਹੋ ਗਈ, ਜਦਕਿ ਸੱਤ ਕੰਵਰੀਆਂ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਇਲਾਜ ਤਿਗਾਂਵ ਦੇ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਮ੍ਰਿਤਕ ਦਾ ਨਾਂ ਨਿਤਿਨ ਦੱਸਿਆ ਜਾ ਰਿਹਾ ਹੈ ਜੋ ਕਿ ਤਿਗਾਂਵ ਅਧਾਨਾ ਪੱਤੀ ਦਾ ਰਹਿਣ ਵਾਲਾ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮੂਹ ਸਮਾਜ ਸੇਵੀ, ਆਗੂ ਅਤੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ।

Leave a Comment

Your email address will not be published. Required fields are marked *

Scroll to Top