ਕਾਂਗਰਸ ਵਲੋ ਬੈਨਰਾਂ ਵਿਚ ਧਾਰਮਿਕ ਤਸਵੀਰਾਂ ਵਰਤਣ ਤੇ ਅਕਾਲੀ ਦਲ ਨੇ ਕੀਤੀ ਨਿੰਦਾ

ਅੰਮ੍ਰਿਤਸਰ, 6 ਨਵੰਬਰ 2025 : ਬਾਈ-ਇਲੈਕਸ਼ਨ ਮੁਹਿੰਮ ਦੌਰਾਨ ਪੰਜਾਬ ਕਾਂਗਰਸ ਵਲੋ ਇਕ ਬੈਨਰ ਵਿਚ ਧਾਰਮਿਕ ਤਸਵੀਰਾਂ ਵਰਤਣ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਕਾਂਗਰਸ ਨੂੰ ਘੇਰਿਆ ਗਿਆ ਹੈ, ਉਨਾ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।

ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਵੱਲੋਂ ਆਪਣੇ ਪ੍ਰਚਾਰਕ ਬੈਨਰਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦੀਆਂ ਤਸਵੀਰਾਂ ਦਾ ਗਲਤ ਤਰੀਕੇ ਨਾਲ ਵਰਤੋਂ ਕਰਨ ਦੀ ਤਿੱਖੀ ਨਿੰਦਾ ਕੀਤੀ ਹੈ।
ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਿਵਾਦਿਤ ਤਸਵੀਰ ਸਾਂਝੀ ਕਰਦਿਆਂ ਕਾਂਗਰਸ ਨੂੰ ਸਿੱਖ ਪੰਥ ਤੋਂ ਜਨਤਕ ਮਾਫ਼ੀ ਮੰਗਣ ਲਈ ਕਿਹਾ ਹੈ।

ਤਸਵੀਰ ਵਿੱਚ ਕਾਂਗਰਸ ਦੇ ਕੌਮੀ ਤੇ ਸੂਬਾਈ ਆਗੂਆਂ ਦੀਆਂ ਫੋਟੋਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦੀਆਂ ਤਸਵੀਰਾਂ ਤੋਂ ਉੱਪਰ ਲਗਾਈਆਂ ਗਈਆਂ ਹਨ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੀ ਪੋਸਟ ‘ਚ ਕਿਹਾ, ”ਕਾਂਗਰਸ ਪਾਰਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ ) ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖ਼ਤ ਨਿਖੇਦੀ ਕਰਦਾ ਹਾਂ।  ਉਨਾ ਤੁਰੰਤ ਕਾਂਗਰਸ ਨੂੰ ਇਸ ਗੁਨਾਹ ਲਈ ਮੁਆਫੀ ਮੰਗਣ ਲਈ ਕਿਹਾ ਹੈ।

Scroll to Top