ਕਸਟਮ ਵਿਭਾਗ ਨੇ ਏਅਰਪੋਰਟ ਤੇ 1.64 ਕਰੋੜ ਦਾ ਗਾਂਜਾ ਕੀਤਾ ਜਬਤ

ਅੰਮ੍ਰਿਤਸਰ, 14 ਫਰਵਰੀ : ਪੰਜਾਬ ਅੰਦਰ ਨਸਿ਼ਆਂ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਵਲੋ ਜਿਥੇ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਅੱਜ ਇਕ ਤਾਜਾ ਮਾਮਲੇ ਵਿਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਏਅਰਪੋਰਟ ਤੋ 1 ਕਿਲੋ 64 ਗ੍ਰਾਮ ਗਾਂਜਾ ਜਿਸਦੀ ਬਜਾਰੀ ਕੀਮਤ ਕਰੀਬ 1.64 ਕਰੋੜ ਦਸੀ ਜਾਂਦੀ ਹੈ, ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦੇ ਅਨੁਸਾਰ ਜਾਣਕਾਰੀ ਅਨੁਸਾਰ ਉਕਤ ਯਾਤਰੀ ਬੈਗਕਾਕ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਿਆ ਸੀ। ਕਸਟਮ ਟੀਮ ਵੱਲੋਂ ਸਪਾਟ ਪ੍ਰੋਫਾਈਲਿੰਗ ਦੌਰਾਨ ਯਾਤਰੀ ਦੇ ਹਾਵ-ਭਾਵ ਸ਼ੱਕੀ ਲੱਗਣ ‘ਤੇ ਉਸਦੇ ਸਮਾਨ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ । ਤਲਾਸ਼ੀ ਦੌਰਾਨ ਬੈਗ ਅੰਦਰ ਲੁਕਾ ਕੇ ਰੱਖਿਆ ਗਿਆ ਗਾਂਜਾ ਬਰਾਮਦ ਹੋਇਆ। ਇਸਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ । ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡਿਆਂ ਤੋ ਇਲਾਵਾ ਵੱਖ ਵੱਖ ਬਾਰਡਰਾਂ ਉਪਰ ਵੀ ਉਨਾ ਦੀ ਸਖਤ ਨਿਗਰਾਨੀ ਹੈ।

Scroll to Top