ਪਟਿਆਲਾ, 10 ਦਸੰਬਰ : ਜਿਮਖਾਨਾ ਕਲੱਬ ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਆਪਣੇ ਜਨਮ ਦਿਨ ਤੇ ਸਵੇਰੇ ਦੇ ਨਾਸ਼ਤੇ ਉੱਤੇ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ। ਜਿਸ ਵਿੱਚ 400 ਤੋਂ ਵੱਧ ਇਕੱਠੇ ਹੋਏ ਵੱਖ ਵੱਖ ਸਮਾਜਿਕ ਵਪਾਰਿਕ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਜੂਦਾ ਡਾ.ਹਰਸਿਮਰਨ ਸਿੰਘ ਤੁੱਲੀ ਅਤੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਕਲੱਬ ਦੇ ਸੀਨੀ. ਮੈਂਬਰ ਡਾ.ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੁਰੀ ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ ਨੇ ਬੋਲਦਿਆਂ ਕਿਹਾ ਕਿ ਸਾਡੀ ਸਾਰੇ ਹੀ ਟੀਮ ਇੱਕ ਜੁੱਟ ਹੋਕੇ ਚੋਣ ਪ੍ਰਚਾਰ ਕਰ ਰਹੀ ਹੈ। ਅਸੀਂ ਸਾਰੇ ਹੀ ਕਲੱਬ ਵਿੱਚ ਪਿਛਲੀ ਟਰਮ ਦੌਰਾਨ ਕੀਤੇ ਗਏ ਵਿਕਾਸ ਦੇ ਕੰਮਾਂ ਤੇ ਵੋਟਾਂ ਮੰਗ ਰਹੇ ਹਾਂ ਅਤੇ ਮੈਂਬਰਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਦੀ ਬਿਹਤਰੀ ਲਈ ਹੋਰ ਵਧੀਆ ਕੰਮ ਕੀਤੇ ਜਾਣਗੇ ਅਤੇ ਕਲੱਬ ਦੇ ਮੈਂਬਰਾਂ ਨੂੰ ਹੋਰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ.ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਤੋਂ ਇਲਾਵਾ ਬਿਕਰਮਜੀਤ ਸਿੰਘ, ਨਰੇਸ਼ ਸਿੰਗਲਾ, ਅਮਿਤ ਬੇਦੀ, ਹਰਦੇਵ ਸਿੰਘ ਬੱਲੀ, ਗੁਰਮੁਖ ਸਿੰਘ ਢਿੱਲੋ, ਗੁਰਦੀਪ ਸਿੰਘ ਚੀਮਾ, ਪਵਨ ਸਿੰਗਲਾ, ਹਰਿੰਦਰ ਪਾਲ ਸਿੰਘ ਕਾਲਾ, ਸੰਜੀਵ ਮਲਹੋਤਰਾ, ਸੰਚਿਤ ਬਾਂਸਲ, ਡਾ.ਰਾਕੇਸ਼ ਆਰੀਅਨ, ਅਮਰੀਸ਼ ਬਾਂਸਲ, ਅਨਿਲ ਬਾਂਸਲ, ਏ.ਪੀ ਗਰਗ, ਨਰੇਸ਼ ਗੁਪਤਾ, ਡਾ.ਮਨਜੀਤ ਐਡ. ਰਵਿੰਦਰ ਕੌਸ਼ਲ, ਵਿਨੋਦ ਵਤਰਾਣਾ, ਬੀ.ਡੀ ਗੁਪਤਾ, ਗੁਰਪ੍ਰੀਤ ਰੰਧਾਵਾ, ਹਰਸ਼ਪਾਲ ਸਿੰਘ, ਡਾ.ਅੰਸ਼ੂਮਨ ਖਰਬੰਦਾ, ਜਤਿਨ ਮਿੱਤਲ, ਜਤਿਨ ਗੋਇਲ, ਅਮਰੀਸ਼ ਬਾਂਸਲ, ਆਰ.ਕੇ ਮਹਿਤਾ, ਦੀਪ ਕੁਮਾਰ ਸਿੰਘੀ, ਬਿੱਲੂ ਬੇਦੀ, ਰੋਹਨ ਕੋਸ਼ਲ, ਪ੍ਰਿਤਪਾਲ ਸਿੰਘ ਸਿੱਧੂ, ਨੀਰਜ ਗੁਪਤਾ, ਨਰਿੰਦਰ ਪੱਪਾ, ਸੁਭਾਸ਼ ਗੁਪਤਾ, ਪਵਨ ਸਿੰਗਲਾ ਆਦਿ ਮੌਕੇ ਤੇ ਹਾਜ਼ਰ ਸਨ।