ਪਟਿਆਲਾ, 15 ਦਸੰਬਰ : ਜਿਮਖਾਨਾ ਕਲੱਬ ਦੇ ਮਲਟੀ ਸਪੋਰਟਸ ਏਰੀਨਾ ਵਿੱਚ ਅੱਜ ਕ੍ਰਿਕਟ ਦੇ ਮੈਚ ਖੇਡੇ ਗਏ। ਜਿਸ ਦਾ ਮੈਂਬਰਾਂ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਡਾ.ਮਨਮੋਹਨ ਸਿੰਘ, ਦੀਪਕ ਕੰਪਾਨੀ, ਡਾ. ਸੁਧੀਰ ਵਰਮਾ, ਰਾਧੇ ਸ਼ਾਮ ਗੋਇਲ, ਹਰਪਾਲ ਜੁਨੇਜਾ, ਵਿਕਾਸ ਪੁਰੀ ਤੋਂ ਇਲਾਵਾ ਹੋਰ ਵੀ ਮੈਂਬਰ ਵੱਡੇ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਡਾ.ਰਕੇਸ਼ ਆਰੀਅਨ, ਜਸਬੀਰ ਸਿੰਘ ਅਤੇ ਡਾ.ਅੰਸ਼ੂਮਨ ਖਰਬੰਦਾ ਨੇ ਦੱਸਿਆ ਕਿ ਇਸ ਮਲਟੀ ਸਪੋਰਟਸ ਏਰੀਨਾ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਜਿਵੇਂ ਕਿ ਬੌਕਸ ਕ੍ਰਿਕਟ, ਵਾਲੀਬਾਲ ਅਤੇ ਹੋਰ ਵੀ ਖੇਡਾਂ ਸ਼ਾਮਿਲ ਹਨ। ਇਹ ਕਲੱਬ ਨੋਰਥ ਇੰਡੀਆ ਦਾ ਪਹਿਲਾ ਐਸਾ ਕਲੱਬ ਹੈ। ਜਿੱਥੇ ਮਲਟੀ ਸਪੋਰਟਸ ਏਰੀਨਾ ਬੋਕਸ ਕ੍ਰਿਕਟ ਅਤੇ ਹੋਰ ਖੇਡਾਂ ਖੇਡਣ ਲਈ ਬਣਾਇਆ ਗਿਆ ਹੈ। ਜਿਸ ਵਿੱਚ ਕਲੱਬ ਦੇ ਮੈਂਬਰ ਉਹਨਾਂ ਤੇ ਬੱਚੇ ਤੇ ਹੋਰ ਪਰਿਵਾਰਿਕ ਮੈਂਬਰ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦਾ ਆਨੰਦ ਮਾਣ ਸਕਣਗੇ। ਜਿਸ ਲਈ ਕਲੱਬ ਦੇ ਸਮੂਹ ਮੈਂਬਰਾਂ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ, ਦਲਬੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਗਿੱਲ, ਹਰਦੇਵ ਸਿੰਘ ਬੱਲੀ, ਗੁਰਦੀਪ ਸਿੰਘ ਚੀਮਾ, ਬਿਕਰਮਜੀਤ ਸਿੰਘ ਪ੍ਰਦੀਪ ਸਿੰਗਲਾ, ਡਾ.ਮਨਜੀਤ ਸਿੰਘ, ਅਸ਼ੋਕ ਰੋਣੀ, ਸੰਚਿਤ ਬਾਂਸਲ, ਗੁਰਪ੍ਰੀਤ ਰੰਧਾਵਾ, ਜਤਿਨ ਗੋਇਲ, ਸੁਸ਼ੀਲ ਬਾਂਸਲ, ਪੁਨੀਤ ਟੌਹੜਾ, ਹਰਿੰਦਰ ਪਾਲ ਟੋਹੜਾ, ਸੈਲੇਸ਼ ਜਿੰਦਲ, ਸਾਹਿਲ ਗਰਗ, ਸਵਰਨਜੀਤ ਲਾਲੀ, ਗੁਰਦੀਪ ਸਿੰਘ ਭੁੱਲਰ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।