ਪਟਿਆਲਾ, 15 ਦਸੰਬਰ : ਜਿਮਖਾਨਾ ਚੋਣਾਂ ਵਿੱਚ ਅੱਜ ਬੀ.ਸੀ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨਗੀ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸਿੰਘ ਸੰਧੂ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਨੂੰ ਵੱਡੇ ਸਮਰਥਨ ਦਾ ਐਲਾਨ ਕਰ ਦਿੱਤਾ। ਅੱਜ ਸਵੇਰ ਦੀ ਮੀਟਿੰਗ ਅਤੇ ਨਾਸ਼ਤੇ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੁਰੀ ਗਰੁੱਪ ਦੇ ਚੇਅਰਮੈਨ ਜਗਮੋਹਨ ਸਿੰਘ ਸੈਣੀ ਅਤੇ ਇਕੱਠੇ ਹੋਏ 400 ਤੋਂ ਵੱਧ ਮੈਂਬਰਾਂ ਨੇ ਵੱਡੇ ਸਮਰਥਨ ਨਾਲ ਕਿਹਾ ਕਿ ਅਗਾਮੀ 20 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹਨਾਂ ਦੀ ਇੱਕ ਇੱਕ ਵੋਟ ਫਰੈਂਡਸ਼ਿਪ ਤੇ ਡੈਮੋਕਰੇਟਿਕ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇਗੀ।
ਇਸ ਇਸ ਮੌਕੇ ਡਾ. ਤੁੱਲੀ, ਸੰਧੂ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਕਲੱਬ ਦਾ ਸਰਬ ਪੱਖੀ ਵਿਕਾਸ ਸ਼ੁਰੂ ਤੋਂ ਹੀ ਸਾਡੇ ਗਰੁੱਪ ਦੇ ਪ੍ਰਮੁੱਖ ਅਜੰਡੇ ਤੇ ਰਿਹਾ ਹੈ। ਆਜ ਅਸੀਂ ਸਾਰੇ ਹੀ ਚੋਣ ਲੜ ਰਹੇ ਉਮੀਦਵਾਰ ਕਲੱਬ ਮੈਂਬਰਾਂ ਅਤੇ ਕਲੱਬ ਦੇ ਸਰਵਪੱਖੀ ਵਿਕਾਸ ਲਈ ਸ਼ੁਰੂ ਤੋਂ ਹੀ ਵਚਨਬੱਧ ਹਾਂ। ਸਾਡਾ ਮੁੱਖ ਮਕਸਦ ਕਲੱਬ ਵਿੱਚ ਪਰਿਵਾਰਿਕ ਮਾਹੌਲ ਨੂੰ ਵੱਧ ਤੋਂ ਵੱਧ ਤਰਜੀਹ ਦੇਣਾ ਹੈ। ਜਿਸ ਨੂੰ ਅਸੀਂ ਹਰ ਹਾਲ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
ਇਸ ਮੌਕੇ ਉਨਾਂ ਨੇ ਆਗਾਮੀ 20 ਦਸੰਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਆਪਣੇ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਕਲੱਬ ਮੈਂਬਰਾਂ ਨੂੰ ਅਪੀਲ ਵੀ ਕੀਤੀ। ਇਸ ਮੌਕੇ ਇਸ ਮੌਕੇ ਸੀ.ਏ. ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ, ਗੁਰਮੀਤ ਸਿੰਘ, ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਤੋਂ ਇਲਾਵਾ ਉਰਵਿੰਦਰ ਸਿੰਘ ਸ਼ੇਰੂ, ਮਨਦੀਪ ਸੰਧੂ ਮੰਨੀ, ਰਵੀਇੰਦਰ ਸਿੰਘ ਰਿੱਕੀ, ਅਜੇ ਸ਼ਰਮਾਂ, ਮਧੁਰ ਗੋਇਲ, ਗੁਰਦੀਪ ਸਿੰਘ ਚੀਮਾ, ਜੀ. ਐਸ.ਚੀਮਾ, ਰਾਜਿੰਦਰ ਗੁਪਤਾ, ਪੱਪੂ ਟੌਹੜਾ, ਰਾਕੇਸ਼ ਬਾਂਸਲ, ਸੰਜੀਵ ਜਿੰਦਲ, ਹਰਦੀਪ ਸੋਢੀ, ਹਿਮਾਂਸ਼ੂ ਰਾਜ ਜਿੰਦਲ ਤੋਂ ਇਲਾਵਾਂ ਭੁਪਿੰਦਰ ਸਿੰਘ ਖੱਟੜਾ,
ਗੁਰਦੇਵ ਸਿੰਘ ਧਾਲੀਵਾਲ ਜਸਵਿੰਦਰ ਸਿੰਘ ਟਿਵਾਣਾ, ਦਲਬੀਰ ਸਿੰਘ ਗਰੇਵਾਲ, ਹਰਿੰਦਰ ਪਾਲ ਸਿੰਘ ਕਾਲਾ, ਬੀ.ਡੀ ਗੁਪਤਾ, ਸੰਜੀਵ ਮਲਹੋਤਰਾ, ਹਰਵਿੰਦਰ ਸਿੰਘ ਨਿੱਪੀ, ਕੇ.ਕੇ ਮਲਹੋਤਰਾ, ਸੰਜੀਵ ਗਰਗ , ਸੰਜੀਵ ਗੁਪਤਾ, ਅਸ਼ੋਕ ਦੀਕਸ਼ਿਤ, ਅਸ਼ਵਨੀ ਗਰਗ, ਜਸਵੀਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਗਿੱਲ, ਨਰੇਸ਼ ਸਿੰਗਲਾ, ਡਾ.ਜਗਪਾਲ ਇੰਦਰ ਸਿੰਘ, ਅਸ਼ੋਕ ਰੋਨੀ, ਬਲਜਿੰਦਰ ਸਿੰਘ ਗੁਰਾਇਆ, ਜੀਤ ਇੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਚੀਮਾ, ਗੁਰਮੁਖ ਸਿੰਘ ਢਿੱਲੋ, ਡਾ.ਮਨਜੀਤ ਸਿੰਘ, ਹਰਦੇਵ ਸਿੰਘ ਬੱਲੀ, ਡਾ.ਸੰਜੇ ਬਾਂਸਲ, ਗੁਰਪ੍ਰੀਤ ਰੰਧਾਵਾ, ਸੰਚਿਤ ਬੰਸਲ, ਹਰਸ਼ਪਾਲ ਸਿੰਘ ਪ੍ਰਦੀਪ ਸਿੰਗ਼ਲਾ, ਬਿਕਰਮਜੀਤ ਸਿੰਘ, ਜਤਿਨ ਗੋਇਲ, ਡਾ. ਅੰਸ਼ੁਮਨ ਖਰਬੰਦਾ, ਨਰਿੰਦਰ ਪੱਪਾ, ਅਮਨਪ੍ਰੀਤ ਸਿੰਘ ਜੋਨੀ ਪ੍ਰਿਤਪਾਲ ਸਿੰਘ ਸੋਢੀ ਅਤੇ ਜਸਵਿੰਦਰ ਜੂਲਕਾ ਆਦਿ ਮੌਕੇ ਤੇ ਹਾਜ਼ਰ ਸਨ।