ਕਮਿਸ਼ਨ ਛੇਤੀ ਹੀ ਜਨਤਕ ਨੋਟਿਸ ਕਰੇਗੀ ਜਾਰੀ : ਕਮਿਸ਼ਨ
ਨੋਇਡਾ, 7 ਜੁਲਾਈ : ਕਮਿਸ਼ਨ ਵੱਲੋਂ ਛੇਤੀ ਹੀ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਸਥਾਨਕ ਲੋਕ ਅਤੇ ਚਸ਼ਮਦੀਦ/ਪ੍ਰਤੱਖਦਰਸ਼ੀ ਭਗਦੜ ਨਾਲ ਸਬੰਧਤ ਕੋਈ ਵੀ ਸਬੂਤ ਜਾਂ ਘਟਨਾ ਦੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰ ਸਕਣ।ਉਕਤ ਕਮਿਸ਼ਨ
ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਇਆ ਗਿਆ ਹੈ। ਕਮਿਸ਼ਨ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਭਾਵੇਸ਼ ਕੁਮਾਰ ਨੇ ਕਿਹਾ ਕਿ ਲੋੜ ਪੈਣ ’ਤੇ ਕਿਸੇ ਨੂੰ ਵੀ ਪੁੱਛ-ਪੜਤਾਲ ਲਈ ਸੱਦ ਸਕਦੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨਾਲ ਉਹ ਗੱਲਬਾਤ ਕਰਨਗੇ।ਤਿੰਨ ਮੈਂਬਰੀ ਕਮਿਸ਼ਨ ’ਚ ਸਾਬਕਾ ਆਈਏਐੱਸ ਅਧਿਕਾਰੀ ਹੇਮੰਤ ਰਾਓ ਵੀ ਸ਼ਾਮਲ ਹਨ। ਕਮਿਸ਼ਨ ਨੇ ਹਾਥਰਸ ਦੇ ਲੋਕਾਂ ਨਾਲ ਐਤਵਾਰ ਨੂੰ ਗੱਲਬਾਤ ਕੀਤੀ। ਕਮਿਸ਼ਨ ਨੇ ਸ਼ਨਿਚਰਵਾਰ ਨੂੰ ਫੂਲਰਾਏ ਪਿੰਡ ਨੇੜੇ ਭਗਦੜ ਵਾਲੀ ਥਾਂ ਦਾ ਦੌਰਾ ਕੀਤਾ ਸੀ। ਐਤਵਾਰ ਸਵੇਰੇ ਵੀ ਟੀਮ ਨੇ ਜਾਂਚ ਜਾਰੀ ਰੱਖੀ। ਕਮਿਸ਼ਨ ਨੂੰ ਦੋ ਮਹੀਨਿਆਂ ’ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਯੂਪੀ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਵੀ ਬਣਾਈ ਗਈ ਹੈ ਜਿਸ ਦੀ ਅਗਵਾਈ ਆਗਰਾ ਜ਼ੋਨ ਦੇ ਏਡੀਜੀਪੀ ਅਨੁਪਮ ਕੁਲਸ਼੍ਰੇਸ਼ਠ ਕਰ ਰਹੇ ਹਨ