ਕਪੂਰਥਲਾ `ਚ ਦੇਰ ਰਾਤ ਪਿੰਡ ਕੋਟ ਕਰਾਰ ਖਾਂ `ਚ ਇਕ ਦੇ ਘਰ ਦੇ ਬਾਹਰ ਗੋਲੀਬਾਰੀ

ਕਪੂਰਥਲਾ `ਚ ਦੇਰ ਰਾਤ ਪਿੰਡ ਕੋਟ ਕਰਾਰ ਖਾਂ `ਚ ਇਕ ਦੇ ਘਰ ਦੇ ਬਾਹਰ ਗੋਲੀਬਾਰੀ
ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ `ਚ ਦੇਰ ਰਾਤ ਪਿੰਡ ਕੋਟ ਕਰਾਰ ਖਾਂ `ਚ ਇਕ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ । ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੇਕਰ ਸੂਤਰਾਂ ਦੀ ਮੰਨੀਏ ਤਾਂ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੇ ਫਿਰੌਤੀ ਦਾ ਨੋਟ ਵੀ ਸੁੱਟਿਆ ਹੈ, ਜਿਸ ਦੀ ਅਧਿਕਾਰਤ ਤੌਰ `ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 6 ਰਾਊਂਡ ਫਾਇਰ ਕੀਤੇ ਗਏ । ਬੀਤੀ ਰਾਤ ਕਰੀਬ 11:30 ਵਜੇ ਪਿੰਡ ਕੋਟ ਕਰਾਰ ਖਾਂ ’ਚ ਇੱਕ ਐਨ. ਆਰ. ਆਈ. ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ । ਜਿਸ ਤੋਂ ਬਾਅਦ ਡੀ. ਐਸ. ਪੀ. ਸਬ ਡਵੀਜ਼ਨ ਦੀਪ ਕਰਨ ਸਮੇਤ ਸਦਰ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਕੀਤੀ । ਦੱਸਿਆ ਜਾਂਦਾ ਹੈ ਕਿ ਐਨ. ਆਰ. ਆਈ. ਪਰਿਵਾਰ ਨੇ ਕੁਝ ਦਿਨ ਪਹਿਲਾਂ ਕੁਝ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਸਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ। ਇਹ ਹਰਕਤ ਉਸੇ ਵੀਡੀਓ ਤੋਂ ਬਾਅਦ ਕੀਤੀ ਗਈ । ਹਾਲਾਂਕਿ ਅਧਿਕਾਰਤ ਤੌਰ `ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਡੀ. ਐਸ. ਪੀ. ਸਬ-ਡਵੀਜ਼ਨ ਦੀਪਕਰਨ ਨੇ ਦੱਸਿਆ ਕਿ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਦੁਸ਼ਮਣੀ ਦੇ ਨਾਲ-ਨਾਲ ਹੋਰ ਵੀ ਕਈ ਨੁਕਤਿਆਂ ਦੇ ਆਧਾਰ `ਤੇ ਕੀਤੀ ਜਾ ਰਹੀ ਹੈ । ਉਸ ਨੇ ਫਿਰੌਤੀ ਦੇ ਮੁੱਦੇ ਦੀ ਪੁਸ਼ਟੀ ਨਹੀਂ ਕੀਤੀ ਹੈ । ਦੱਸਣਯੋਗ ਹੈ ਕਿ 7 ਅਕਤੂਬਰ ਨੂੰ ਕਪੂਰਥਲਾ ਦੇ ਇਕ ਮੋਬਾਈਲ ਸ਼ੋਅਰੂਮ `ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਇਲਾਕੇ ਦੇ ਵੱਡੇ ਵਪਾਰਕ ਘਰਾਣੇ ਅਜੇ ਵੀ ਡਰੇ ਹੋਏ ਹਨ । ਫਿਲਹਾਲ ਉਕਤ ਮਾਮਲੇ `ਚ ਪੁਲਿਸ ਨੇ ਗੋਲੀ ਚਲਾਉਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ। ਪਰ ਇਸ ਘਟਨਾ ਤੋਂ ਡਰਦਿਆਂ ਵੱਡੇ ਕਾਰੋਬਾਰੀਆਂ ਨੇ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ।

Leave a Comment

Your email address will not be published. Required fields are marked *

Scroll to Top