ਦਿਲੀ, 25 ਦਸੰਬਰ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਅਤੇ ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਸੀਨੀਅਰ ਆਗੂ ਤਾਰਿਕ ਰਹਿਮਾਨ ਦੀ ਕਈ ਸਾਲਾਂ ਬਾਅਦ ਬੰਗਲਾਦੇਸ਼ ਵਿਚ ਵਾਪਸੀ ਹੋਈ ਹੈ, ਜਿਸਦਾ ਸਵਾਗਤ ਬਹੁਤ ਹੀ ਜੋਰਾਂ ਸੋਰਾਂ ਨਾਲ ਪਾਰਟੀ ਮੈਬਰਾਂ ਵਲੋ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਦੋ ਸਾਬਕਾ ਪੀਐਮ ਸ਼ੇਖ ਹਸੀਨਾ ਦੀ ਸਰਕਾਰ ਸੀ ਤਾਂ ਉਸ ਵੇਲੇ ਤਾਰੀਕ ਉਪਰ ਕਈ ਭ੍ਰਿਸਟਾਚਾਰ ਦੇ ਦੋਸ਼ ਲਗੇ ਸਨ, ਜਿਸ ਕਾਰਨ ਉਹ ਡਰ ਦੇ ਮਾਰੇ ਦੇਸ਼ ਛੱਡ ਕੇ ਭਜ ਗਿਆ ਸੀ। ਹੁਣ ਉਸਦੀ ਮੁੜ ਵਾਪਸੀ ਹੋਈ ਹੈ। ਦੂਜੇ ਪਾਸੇ ਬੀਐਨਪੀ ਦੀ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਸਿਹਤ ਲਗਾਤਾਰ ਖਰਾਬ ਦੱਸੀ ਜਾ ਰਹੀ ਹੈ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਜੇ ਬੀਐਨਪੀ ਸੱਤਾ ਵਿੱਚ ਆਉਂਦੀ ਹੈ ਤਾਂ ਤਾਰਿਕ ਰਹਿਮਾਨ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਤਾਰਿਕ ਰਹਿਮਾਨ ਦੀ ਵਾਪਸੀ ਨੂੰ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਵੱਡਾ ਮੋੜ ਮੰਨਿਆ ਜਾ ਰਿਹਾ ਹੈ, ਜਿਸਨੂੰ ਲੈ ਕੇ ਵਰਕਰਾਂ ਵਿਚ ਭਾਰੀ ਖੁਸ਼ੀ ਹੈ।