ਐੱਨ. ਆਈ. ਏ. ਨੇ ਕੀਤੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ

ਐੱਨ. ਆਈ. ਏ. ਨੇ ਕੀਤੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਕਸ਼ਮੀਰ `ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ ਕਰ ਲਈ ਹੈ। ਐੱਨ.ਆਈ.ਏ. ਵੱਲੋਂ ਦਿੱਤੇ ਬਿਆਨ `ਚ ਕਿਹਾ ਗਿਆ ਹੈ ਕਿ ਕੁਲਗਾਮ ਦੇ ਅਦੁਰਾ ਪਿੰਡ ਦੇ ਸਰਪੰਚ ਦੀ ਟਾਰਗੇਟ ਕਤਲ ਨਾਲ ਸਬੰਧਤ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਇਸ ਅੱਤਵਾਦੀ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐੱਨ.ਆਈ.ਏ. ਮੁਤਾਬਕ ਮੁਲਜ਼ਮ ਦੀ ਪਛਾਣ ਨਾਸਿਰ ਰਾਸ਼ਿਦ ਭੱਟ ਵਜੋਂ ਹੋਈ ਹੈ ਅਤੇ ਸ਼ੋਪੀਆਂ ਜ਼ਿਲ੍ਹੇ ਦੇ ਤੇਂਗਪੁਰਾ ਪਿੰਡ `ਚ ਸਥਿਤ ਉਸ ਦਾ ਘਰ ਅਟੈਚ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭੱਟ ਦੀ ਜਾਇਦਾਦ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1947 ਦੀ ਧਾਰਾ 33 (1) ਤਹਿਤ ਭੱਟ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਭੱਟ ਲੋਕਾਂ `ਚ ਅੱਤਵਾਦ ਫੈਲਾਉਣ ਦੇ ਮਕਸਦ ਨਾਲ 11 ਮਾਰਚ 2022 ਨੂੰ ਸਰਪੰਚ ਸ਼ੱਬੀਰ ਅਹਿਮਦ ਮੀਰ ਦੇ ਕਤਲ `ਚ ਸ਼ਾਮਲ ਸੀ। ਸਰਪੰਚ ਦੇ ਕਤਲ ਦੇ ਮਾਮਲੇ ਦੀ ਜਾਂਚ ਕੁਲਗਾਮ ਪੁਲਸ ਤੋਂ ਐੱਨ.ਆਈ.ਏ. ਨੂੰ ਸੌਂਪੀ ਗਈ ਸੀ।

Leave a Comment

Your email address will not be published. Required fields are marked *

Scroll to Top