ਐਮ.ਐਮ.ਮੋਦੀ ਕਾਲਜ ਦੀ ਲੈਫਟੀਨੈਂਟ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਦੀ ਪ੍ਰੀ-ਕਮਿਸ਼ਨਿੰਗ ਟ੍ਰ਼ੇਨਿੰਗ ਕੋਰਸ ਪੂਰਾ ਕਰਨ ਤੇ ਸਣਮਾਨਿਤ ਕੀਤਾ ਗਿਆ

ਐਮ.ਐਮ.ਮੋਦੀ ਕਾਲਜ ਦੀ ਲੈਫਟੀਨੈਂਟ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਦੀ ਪ੍ਰੀ-ਕਮਿਸ਼ਨਿੰਗ ਟ੍ਰ਼ੇਨਿੰਗ ਕੋਰਸ ਪੂਰਾ ਕਰਨ ਤੇ ਸਣਮਾਨਿਤ ਕੀਤਾ ਗਿਆ

ਪਟਿਆਲਾ: 22 ਅਗਸਤ, 2023

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੈਮਿਸਟਰੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਨਿਧੀ ਗੁਪਤਾ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੀ.ਆਰ.ਐਨ.ਸੀ.-110 (ਸੀਨੀਅਰ ਵਿੰਗ) ਜੋ ਕਿ ਗਵਾਲਿਅਰ (ਮੱਧ ਪ੍ਰਦੇਸ਼) ਵਿੱਚ ਆਫਿਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) ਵਿਖੇ ਤਿੰਨ ਮਹੀਨੇ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਕਾਲਜ ਪਹੁੰਚਣ ਤੇ ਇੱਕ ਸਣਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਡਾ. ਨਿਧੀ ਨੂੰ ਐਨ.ਸੀ.ਸੀ. ਪ੍ਰੀ-ਕਮਿਸ਼ਨਿੰਗ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ. (ਲੜਕੇ ਅਤੇ ਲੜਕੀਆਂ) – ਆਰਮੀ ਵਿੰਗ ਅਤੇ ਐਨ.ਸੀ.ਸੀ. (ਏਅਰ ਫੋਰਸ) ਦੇ ਯੂਨਿਟ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ ਕਿ ਨਵੰਬਰ 2021 ਵਿੱਚ ਐਨ.ਸੀ.ਸੀ. ਆਰਮੀ ਵਿੰਗ (ਲੜਕਿਆਂ) ਦੇ ਏ.ਐਨ.ਓ. ਡਾ. ਰੋਹਿਤ ਸਚਦੇਵਾ ਵੱਲੋਂ ਇਹ ਮਾਣ ਪ੍ਰਾਪਤ ਕੀਤਾ ਗਿਆ ਸੀ, ਅਤੇ ਹੁਣ ਇਹ ਉਪਲਬਧੀ ਡਾ. ਨਿਧੀ ਗੁਪਤਾ ਵੱਲੋਂ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ. ਕੈਡਿਟ ਇਸ ਨਾਲ ਉਤਸਾਹਿਤ ਹੋਣਗੇ ਅਤੇ ਕਾਲਜ ਵਿੱਚ ਐਨ.ਸੀ.ਸੀ. ਦਾ ਮਿਆਰ ਹੋਰ ਉੱਚਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਐਨ.ਸੀ.ਸੀ. ਏਅਰ ਫੋਰਸ ਦੇ ਇੰਚਾਰਜ ਡਾ. ਸੁਮਿਤ ਕੁਮਾਰ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਟ੍ਰੇਨਿੰਗ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਡਾ. ਨਿਧੀ ਨੂੰ ਟ੍ਰੇਨਿੰਗ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ।
ਲੈਫ਼ਟਿਨੈਂਟ ਡਾ. ਨਿਧੀ ਗੁਪਤਾ ਵੱਲੋਂ ਟ੍ਰੇਨਿੰਗ ਦੌਰਾਨ ਹੋਏ ਆਪਣੇ ਅਨੁਭਵ ਸਟਾਫ਼ ਨਾਲ ਸਾਂਝੇ ਕੀਤੇ, ਉਨ੍ਹਾਂ ਨੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਪ੍ਰਾਪਤ ਕਰਨ ਲਈ ਭੇਜਿਆ।
ਇੱਥੇ ਜ਼ਿਕਰਯੋਗ ਹੈ ਕਿ ਲੈਫ਼ਟਿਨੈਂਟ ਡਾ. ਨਿਧੀ ਗੁਪਤਾ ਨੂੰ ਇਸ ਟ੍ਰੇਨਿੰਗ ਦੌਰਾਨ ਸਰਵੋਤਮ ਐਸੋਸੀਏਟ ਅਫ਼ਸਰ ਵਜੋਂ ਚੁਣਿਆ ਗਿਆ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪੁਰਸਕਾਰਾਂ ਲਈ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਉਹਨਾਂ ਨੇ ਸੀਨੀਅਰ ਵਿੰਗ ਅੰਦਰ ਮੈਰਿਟ ਦੇ ਸਮੁੱਚੇ ਕ੍ਰਮ ਵਿੱਚ ਉੱਚਤਮ ਦਰਜਾ ਵੀ ਪ੍ਰਾਪਤ ਕੀਤਾ। ਉਹਨਾਂ ਨੇ ਰਾਸ਼ਟਰੀ ਏਕਤਾ ਜਾਗਰੂਕਤਾ ਪ੍ਰੋਗਰਾਮ, ਲੈਕਚਰ ਆਈ.ਪੀ, ਐਨ.ਸੀ.ਸੀ ਕੈਂਪਾਂ ਦੀ ਯੋਜਨਾਬੰਦੀ ਕਰਨ ਅਤੇ ਆਯੋਜਨ-ਪ੍ਰਬੰਧਨ ਦੇ ਨਾਲ-ਨਾਲ ਸੰਸਥਾਗਤ ਸਿਖਲਾਈ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਰਵਉੱਚ ਸਰਟੀਫਿਕੇਟ ਪ੍ਰਾਪਤ ਕੀਤੇ।
ਇਹਨਾਂ ਅਕਾਦਮਿਕ ਪ੍ਰਾਪਤੀਆਂ ਤੋਂ ਇਲਾਵਾ, ਡਾ. ਗੁਪਤਾ ਨੇ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਲੈਫਟਿਨੈਂਟ ਡਾ. ਰੋਹਿਤ ਸਚਦੇਵਾ, ਏ.ਐਨ.ਓ. ਐਨ.ਸੀ.ਸੀ. ਆਰਮੀ ਵਿੰਗ (ਲੜਕੇ) ਵੱਲੋਂ ਮੰਚ ਸੰਚਾਲਣ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਿਰ ਰਿਹਾ।

Leave a Comment

Your email address will not be published. Required fields are marked *

Scroll to Top