ਐਚਡੀ ਦੇਵਗੌੜਾ ਨੇ ਦਿੱਤਾ ਐਨਡੀਏ ਸਰਕਾਰ ਨੂੰ ਪੂਰਾ ਸਮਰਥਨ
ਨਵੀਂ ਦਿੱਲੀ, 9 ਜੂਨ
ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਜਨਤਾ ਦਲ (ਸੈਕੁਲਰ) ਦੇ ਮੁਖੀ ਐੱਚਡੀ ਦੇਵਗੌੜਾ ਨੇ ਅੱਜ ਵਿਰੋਧੀ ਧਿਰ ਉੱਤੇ ਉਸ ਦੇ ‘ਹੰਕਾਰੀ ਤੇ ਨਾਂਹ ਪੱਖੀ ਰਵੱਈਏ’ ਨੂੰ ਲੈ ਕੇ ਨਿਸ਼ਾਨਾ ਸੇਧਿਆ। ਉਨ੍ਹਾਂ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨਡੀਏ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ।ਦੇਵਗੌੜਾ ਨੇ ਜੇਡੀ (ਐੱਸ) ਨੂੰ ਕੈਬਨਿਟ ਵਿੱਚ ਥਾਂ ਦੇਣ ਦੀ ਪੇਸ਼ਕਸ਼ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀ ਵੱਲੋਂ ਗੱਠਜੋੜ ਨਾਲ ਮਿਲ ਕੇ ‘ਪੂਰੀ ਦ੍ਰਿੜ੍ਹਤਾ’ ਨਾਲ ਕੰਮ ਕੀਤਾ ਜਾਵੇਗਾ।