ਏੇਅਰਪੋਰਟ ਤੇ ਯਾਤਰੀ ਨਾਲ ਮਾਰਕੁਟ ਕਰਨ ਤੇ ਪਾਇਲਟ ਮੁਅੱਤਲ

ਦਿਲੀ, 20 ਦਸੰਬਰ : ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਯਾਤਰੀ ਦੇ ਨਾਲ ਮਾਰਕੁਟ ਕਰਨ ਦੇ ਮਾਮਲੇ ਵਿਚ ਇਕ ਪਾਇਲਟ ਨੂੰ ਮੁਅੱਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੂਤਰਾਂ ਮੁਤਾਬਕ, ਘਟਨਾ ਵੇਲੇ ਪਾਇਲਟ ਡਿਊਟੀ ’ਤੇ ਨਹੀਂ ਸੀ ਅਤੇ ਉਹ ਇੱਕ ਹੋਰ ਏਅਰਲਾਈਨ ਵਿੱਚ ਯਾਤਰੀ ਵਜੋਂ ਸਫ਼ਰ ਕਰ ਰਿਹਾ ਸੀ। ਦੋ ਯਾਤਰੀਆਂ ਵਿਚਾਲੇ ਹੋਏ ਝਗੜੇ ਨੇ ਕੁਝ ਸਮੇਂ ਵਿੱਚ ਹੀ ਹਿੰਸਕ ਰੂਪ ਧਾਰ ਲਿਆ।

ਇਸ ਘਟਨਾ ਤੋਂ ਬਾਅਦ ਪ੍ਰਭਾਵਿਤ ਯਾਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੀ ਹਾਲਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸਦੇ ਚਿਹਰੇ ’ਤੇ ਖੂਨ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ। ਯਾਤਰੀ ਵੱਲੋਂ ਦੋਸ਼ੀ ਪਾਇਲਟ ਦੀ ਤਸਵੀਰ ਵੀ ਆਨਲਾਈਨ ਪੋਸਟ ਕੀਤੀ ਗਈ ਹੈ।

ਦਸ ਦਈਏ ਕਿ ਦੋਹਾਂ ਵਿਚਕਾਰ ਪਹਿਲਾਂ ਕਹਾ ਸੁਣੀ ਹੋਈ, ਉਸਤੋ ਬਾਅਦ ਤੈਸ ਵਿਚ ਆਉਦਿਆਂ ਪਾਇਲਟ ਨੇ ਯਾਤਰੀ ਨਾਲ ਉਸਦੇ ਪਰਿਵਾਰ ਸਾਹਮਣੇ ਹੀ ਮਾਰਕੁਟ ਕਰਨੀ ਸ਼ੁਰੂ ਕਰ ਦਿਤੀ, ਜਿਸ ਕਾਰਨ ਯਾਤਰੀ ਲਹੂਲੁਹਾਨ ਹੋ ਗਿਆ। ਏਅਰਲਾਈਨ ਨੇ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਮੁਲਜ਼ਮ ਕਰਮਚਾਰੀ ਨੂੰ ਜਾਂਚ ਪੂਰੀ ਹੋਣ ਤੱਕ ਸਾਰੀਆਂ ਸਰਕਾਰੀ ਡਿਊਟੀਆਂ ਤੋਂ ਹਟਾ ਦਿੱਤਾ ਗਿਆ ਹੈ। ਉਨਾ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ।

Scroll to Top