ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ “ਪੰਚ ਲਾਈਟ” ਨਾਟਕ ਦਾ ਮੰਚਨ 8 ਨੂੰ

ਪਟਿਆਲਾ, 6 ਨਵੰਬਰ —– ਉੱਤਰੀ ਖੇਤਰ ਸੱਭਿਆਚਰਕ ਕੇਂਦਰ (ਸੱਭਿਆਚਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਦੀ ਅਗਵਾਈ ਹੇਠ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਹੋਣ ਵਾਲੀ ਨਾਟਕ ਲੜੀ ਦੇ ਹਿੱਸੇ ਵੱਜੋਂ ਇਸ ਵਾਰ ਨਿਊ ਉੱਥਾਨ ਥੀਏਟਰ ਗਰੁੱਪ ਕੁਰਕਸ਼ੇਤਰ (ਹਰਿਆਣਾ) ਵੱਲੋਂ ਵਿਕਾਸ ਸ਼ਰਮਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ

ਹਿੰਦੀ ਨਾਟਕ ਦਾ ਮੰਚਨ 8 ਨਵੰਬਰ, ਦਿਨ ਸ਼ਨੀਵਾਰ ਸ਼ਾਮ 6.30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੀਤਾ ਜਾਵੇਗਾ। ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਇਸ ਨਾਟਕ ਨੂੰ ਵੇਖਣ ਲਈ ਥੀਏਟਰ ਕਲਾਕਾਰਾਂ, ਕਲਾ ਪ੍ਰੇਮੀਆਂ ਅਤੇ ਪਟਿਆਲਾ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ। ਸਾਰੇ ਦਰਸ਼ਕਾਂ ਲਈ ਦਾਖਲਾ ਬਿਲਕੁਲ ਮੁਫਤ ਰੱਖਿਆ ਗਿਆ ਹੈ।

Scroll to Top