ਉਜੈਨ ਮਹਾਕਾਲ ਮੰਦਰ ਦੇ ਹਾਦਸੇ ਤੇ ਗ੍ਰਹਿ ਮੰਤਰੀ ਨੇ ਜਤਾਇਆ ਦੁੱਖ

ਉਜੈਨ ਮਹਾਕਾਲ ਮੰਦਰ ਦੇ ਹਾਦਸੇ ਤੇ ਗ੍ਰਹਿ ਮੰਤਰੀ ਨੇ ਜਤਾਇਆ ਦੁੱਖ
ਦਿਲੀ : ਉਜੈਨ ਦੇ ਮਹਾਕਾਲ ‘ਚ ਅੱਜ (25 ਮਾਰਚ) ਭਸਮ ਆਰਤੀ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਸਵੇਰੇ ਭਸਮ ਆਰਤੀ ਦੌਰਾਨ ਅੱਗ ਲੱਗਣ ਕਾਰਨ ਪੰਜ ਪੁਜਾਰੀਆਂ ਸਮੇਤ 14 ਲੋਕ ਝੁਲਸ ਗਏ। ਗੁਲਾਲ ਫੂਕਦੇ ਸਮੇਂ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ ਅਤੇ ਉਥੇ ਮੌਜੂਦ ਪੁਜਾਰੀ ਇਸ ਦੀ ਲਪੇਟ ਵਿਚ ਆ ਗਿਆ। ਸਾਰੇ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਇਸ ਦੌਰਾਨ ਉਜੈਨ ਦੇ ਕੁਲੈਕਟਰ ਨੀਰਜ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਕਮੇਟੀ ਨੂੰ ਤਿੰਨ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਘਟਨਾ ਦੀ ਜਾਂਚ ਮੁੱਖ ਕਾਰਜਕਾਰੀ ਅਧਿਕਾਰੀ, ਜ਼ਿਲ੍ਹਾ ਪੰਚਾਇਤ ਮ੍ਰਿਣਾਲ ਮੀਨਾ ਅਤੇ ਵਧੀਕ ਕਲੈਕਟਰ ਉਜੈਨ ਅਨੁਕੁਲ ਜੈਨ ਕਰਨਗੇ।

Leave a Comment

Your email address will not be published. Required fields are marked *

Scroll to Top