ਦਿਲੀ, 13 ਜਨਵਰੀ : ਇਰਾਨ ਵਿਚ ਪਿਛਲੇ ਕਾਫੀ ਦਿਨਾਂ ਤੋ ਸਥਿਤੀ ਬਹੁਤ ਜਿਆਦਾ ਤਣਾਅਪੂਰਨ ਬਣੀ ਪਈ ਹੈ। ਮਹਿੰਗਾਈ ਅਤੇ ਮੁਦਰਾ ਦੀ ਕਦਰ ਵਿੱਚ ਆਈ ਭਾਰੀ ਗਿਰਾਵਟ ਖ਼ਿਲਾਫ਼ ਦੇਸ਼ ਭਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮਾਹੌਲ ਵਿਚ ਇਰਾਨੀ ਸਰਕਾਰ ਨੇ ਪਹਿਲੀ ਵਾਰ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਰਾਹੀਂ ਵਿਦੇਸ਼ ਰਹਿੰਦੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਦੀ ਛੂਟ ਦਿੱਤੀ ਹੈ। ਹਾਲਾਂਕਿ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ’ਤੇ ਲੱਗੀ ਪਾਬੰਦੀ ਅਜੇ ਵੀ ਜਿਉਂ ਦੀ ਤਿਉਂ ਬਰਕਰਾਰ ਹੈ।
ਦਸ ਦਈਏ ਕਿ ਸਥਿਤੀ ਇਨੀ ਜਿਆਦਾ ਖਰਾਬ ਹੋ ਗਈ ਸੀ ਕਿ ਲੋਕ ਸੜਕਾਂ ਉਪਰ ਆਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਦੂਸਰੇ ਪਾਸੇ ਲੋਕਾਂ ਨੇਦੱਸਿਆ ਕਿ ਹੁਣ ਉਹ ਦੇਸ਼ ਤੋਂ ਬਾਹਰ ਫੋਨ ਕਾਲ ਕਰ ਸਕਦੇ ਹਨ, ਪਰ ਵਿਦੇਸ਼ ਵਿੱਚ ਬੈਠੇ ਲੋਕ ਹਾਲੇ ਵੀ ਇਰਾਨ ਅੰਦਰ ਕਾਲ ਨਹੀਂ ਕਰ ਸਕਦੇ। ਕੁਝ ਨਿਵਾਸੀਆਂ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਕਿਹਾ ਕਿ ਟੈਕਸਟ ਮੈਸੇਜਿੰਗ ਸੇਵਾ ਅਜੇ ਵੀ ਬੰਦ ਹੈ ਅਤੇ ਆਮ ਲੋਕ ਇੰਟਰਨੈੱਟ ਰਾਹੀਂ ਬਾਹਰੀ ਦੁਨੀਆ ਨਾਲ ਪੂਰੀ ਤਰ੍ਹਾਂ ਜੁੜ ਨਹੀਂ ਸਕਦੇ।