ਵਾਸ਼ਿੰਗਟਨ, 27 ਫਰਵਰੀ : ਪਿਛਲੇ ਕਾਫੀ ਸਮੇ ਤੋ ਅਮਰੀਕਾ ਤੇੇ ਇਰਾਨ ਵਿਚਾਲੇ ਭਖਦੇ ਆ ਰਹੇ ਮਾਹੌਲ ਨੇ ਅੱਜ ਨਵਾਂ ਮੋਡ ਲੈ ਲਿਆ ਹੈ, ਜਿਸ ਕਾਰਨ ਅਮਰੀਕਾ ਤੇ ਇਰਾਨ ਵਿਚਾਲੇ ਸਿਧੀ ਸੈਨਿਕ ਕਾਰਵਾਈ ਸੁਰੂ ਹੋ ਗਈ ਹੈ। ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਇਰਾਨ ਖ਼ਿਲਾਫ਼ ਵੱਡੇ ਪੱਧਰ ਦੀ ਸੈਨਿਕ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਇਸਰਾਈਲ ਵੱਲੋਂ ਇਰਾਨੀ ਠਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ।
ਟਰੰਪ ਦੇ ਇਸ ਐਲਾਨ ਨੂੰ ਅਮਰੀਕੀ ਫੌਜ ਦੀ ਇਰਾਨ ਵਿਰੁੱਧ ਸਿੱਧੀ ਦਖ਼ਲਅੰਦਾਜ਼ੀ ਵਜੋਂ ਦੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਨੇ ਹਵਾਈ ਅਤੇ ਸਮੁੰਦਰੀ ਰਸਤੇ ਇਰਾਨੀ ਨਿਸ਼ਾਨਿਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਮਾਹੌਲ ਕਾਫੀ ਜਿਆਦਾ ਗਰਮਾਇਆ ਹੋਇਆ ਹੈ।