ਤੇਹਰਾਨ, 2 ਮਾਰਚ : ਬੀਤੇ ਦਿਨੀ ਇਰਾਨ ਵਿਚ ਹੋਏ ਹਮਲਿਆਂ ਤੋ ਬਾਅਦ ਮਾਰੇ ਗਏ ਉਥੋ ਦੇ ਸੁਪਰੀਮ ਲੀਡਰ ਅਲੀ ਖਾਨੇਮੇਈ ਦੀ ਮੌਤ ਤੋ ਬਾਅਦ ਹੁਣ ਇਰਾਨ ਵਲੋ ਨਵੇ ਸੁਪਰੀਮ ਲੀਡਰ ਦੀ ਚੋਣ ਕੀਤੀ ਗਈ ਹੈ। ਦਸ ਦਈਏ ਕਿ ਸ਼ੁਰੂਆਤੀ ਅਟਕਲਾਂ ਵਿੱਚ ਉਨ੍ਹਾਂ ਦੇ ਪੁੱਤਰ ਮੋਜਤਬਾ ਖਮੇਨੀ ਦਾ ਨਾਮ ਸਾਹਮਣੇ ਆ ਰਿਹਾ ਸੀ, ਪਰ ਆਖ਼ਰਕਾਰ ਖਮੇਨੀ ਦੇ ਕਰੀਬੀ ਸਾਥੀ ਅਲੀਰੇਜਾ ਅਰਾਫੀ ਨੂੰ ਅਸਥਾਈ ਤੌਰ ’ਤੇ ਸੁਪਰੀਮ ਲੀਡਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਾਣਕਾਰੀ ਅਨੁਸਾਰ ਇਰਾਨ ਵਿਚ ਇਸ ਸਮੇ 40 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਸੱਤ ਦਿਨਾਂ ਦੀ ਜਨਤਕ ਛੁੱਟੀ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਸੁਰੱਖਿਆ ਇੰਤਜ਼ਾਮ ਕਾਫ਼ੀ ਸਖ਼ਤ ਕਰ ਦਿੱਤੇ ਗਏ ਹਨ। ਵੱਡੇ ਸ਼ਹਿਰਾਂ, ਸੰਵੇਦਨਸ਼ੀਲ ਇਲਾਕਿਆਂ ਅਤੇ ਸਰਕਾਰੀ ਇਮਾਰਤਾਂ ਦੇ ਬਾਹਰ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਖਮੇਨੀ ਦੇ ਦੇਹਾਂਤ ਤੋਂ ਬਾਅਦ ਦੇਸ਼ ਅੰਦਰ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।