ਆਸਟ੍ਰੇਲੀਆ ਨੇ ਕੀਤਾ ਯੂਕੇ੍ਰਨ ਨੂੰ ਕੀਤਾ ਰੂਸ ਖ਼ਿਲਾਫ਼ ਜੰਗ ਦੇ ਯਤਨਾਂ ਲਈ 250 ਮਿਲੀਅਨ ਡਾਲਰ ਮਿਲਟਰੀ ਸਹਾਇਤਾ ਪੈਕੇਜ ਪ੍ਰਦਾਨ ਕਰਨ ਦਾ ਐਲਾਨ
ਆਸਟੇ੍ਰਲੀਆ : ਆਸਟ੍ਰੇਲੀਅਨ ਸਰਕਾਰ ਨੇ ਅੱਜ ਯੂਕ੍ਰੇਨ ਲਈ ਨਵੇਂ ਰਿਕਾਰਡ ਸਮਰਥਨ ਦਾ ਐਲਾਨ ਕੀਤਾ, ਜਿਸ ਦੇ ਤਹਿਤ ਰੂਸ ਖ਼ਿਲਾਫ਼ ਜੰਗ ਦੇ ਯਤਨਾਂ ਲਈ 250 ਮਿਲੀਅਨ ਡਾਲਰ ਮਿਲਟਰੀ ਸਹਾਇਤਾ ਪੈਕੇਜ ਪ੍ਰਦਾਨ ਕੀਤਾ ਜਾਵੇਗਾ। 2022 ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਸੰਘੀ ਸਰਕਾਰ ਦਾ ਸਭ ਤੋਂ ਵੱਡਾ ਇੱਕਲਾ ਯੋਗਦਾਨ ਹੈ ਅਤੇ ਇਸ ਵਿੱਚ ਉੱਨਤ ਹਥਿਆਰ ਜਿਵੇਂ ਕਿ ਹਵਾਈ ਰੱਖਿਆ ਮਿਜ਼ਾਈਲਾਂ, ਗਾਈਡਡ ਜ਼ਮੀਨੀ ਹਥਿਆਰ, ਐਂਟੀ-ਟੈਂਕ ਮਿਜ਼ਾਈਲਾਂ, ਬੂਟ ਅਤੇ ਗੋਲਾ-ਬਾਰੂਦ ਸ਼ਾਮਲ ਹਨ।