ਆਰਮੀ ਨੇ ਹੜ ਪੀੜਤਾਂ ਨੂੰ ਬਚਾਉਣ ਲਈ ਆਧੁਨਿਕ ਵਾਹਨ ਕੀਤਾ ਤੈਨਾਤ

ਦਿਲੀ, 28 ਅਗਸਤ : ਭਾਰਤੀ ਫੌਜ ਨੇ ਹੁਣ ਹੜ ਪੀੜਤਾਂ ਨੂੰ ਬਚਾਉਣ ਲਈ ਆਪਣੀ ਪੂਰੀ ਜਾਨ ਲਗਾਉਦੇ ਹੋਏ ਆਧੁਨਿਕ ਵਾਹਨ ਤੈਨਾਤ ਕੀਤਾ ਹੈ, ਜੋਕਿ ਹੜ ਵਿਚ ਫਸੇ ਲੋਕਾਂ ਨੂੰ ਬਚਾਅ ਰਿਹਾ ਹੈ। ਦਸ ਦਈਏ ਕਿ ਆਰਮੀ ਨੇ ATOR N1200 ਸਪੈਸ਼ਲਿਸਟ ਮੋਬਿਲਿਟੀ ਵਹੀਕਲ (SMV) ਤਾਇਨਾਤ ਕੀਤਾ।
ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਪਿੰਡ ਵਾਸੀਆਂ ਨੂੰ ਕੱਢਣ ਲਈ ਐਂਫੀਬੀਅਸ ਵਾਹਨ ਡੂੰਘੇ ਪਾਣੀ ਵਿੱਚੋਂ ਆਸਾਨੀ ਨਾਲ ਲੰਘਦਾ ਹੈ। ATV (ATV) ਇੱਕ ਐਡਵਾਂਸਡ ਐਂਫੀਬੀਅਸ ਆਲ-ਟੇਰੇਨ ਵਾਹਨ (advanced amphibious all-terrain vehicle ) ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤੀ ਫੌਜ ਦੁਆਰਾ ਸ਼ਾਮਲ ਕੀਤਾ ਗਿਆ ਸੀ। ਹੜ੍ਹ ਪ੍ਰਭਾਵਿਤ ਸ੍ਰੀ ਅੰਮ੍ਰਿਤਸਰ ਸਾਹਿਬ, ਪਠਾਨਕੋਟ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਚ ਐਡਵਾਂਸਡ ਏਟੀਓਆਰ ਐਨ1200 ਐਂਫੀਬੀਅਸ ਵਾਹਨ ਤਾਇਨਾਤ ਕੀਤੇ ਗਏ ਹਨ। ਇਹ ਆਲ-ਟੇਰੇਨ ਮਸ਼ੀਨਾਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਕੱਢਣ ਨੂੰ ਯਕੀਨੀ ਬਣਾ ਰਹੀਆਂ ਹਨ।

Leave a Comment

Your email address will not be published. Required fields are marked *

Scroll to Top