ਪਟਿਆਲਾ, 30 ਸਤੰਬਰ – ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਦਿਸਾ ਨਿਰਦੇਸ ਅਨੁਸਾਰ ਪਟਿਆਲਾ ਦਿਹਾਤੀ ਹਲਕੇ ਦੇ ਭਾਦਸੋਂ ਰੋਡ ਤੋਂ ਰਣਜੀਤ ਨਗਰ ਸਿਉਨਾ ਚੌਂਕ ਵੱਲ ਜਾਂਦੀ ਸੜਕ ਦਾ 14 ਸਾਲ ਬਾਅਦ ਕੰਮ ਸੁਰੂ ਕਰ ਦਿੱਤਾ ਗਿਆ ਹੈ l ਜਿਸ ਨਾਲ ਲੋਕਾਂ ਨੁੰ ਆ ਰਹੀ ਮੁਸਕਿਲ ਤੋ ਰਾਹਤ ਮਿਲੇਗੀ l
ਚੇਅਰਮੈਨ ਬਲਜਿੰਦਰ ਢਿੱਲੋਂ ਵੱਲੋ ਸੜਕਾਂ ਦੇ ਬੁਨਿਆਦੀ ਢਾਂਚੇ ਦਾ ਕੰਮ ਸੁਰੂ ਕਰਵਾਇਆ ਗਿਆ , ਉਨਾ ਦਸਿਆ ਕਿ ਸਰਕਾਰ ਵੱਲੋ 10 ਫੁੱਟ ਸੜਕ ਪਾਸ ਕੀਤੀ ਗਈ ਹੈ ਅਤੇ ਇਸ ਤੋ ਇਲਾਵਾ ਬਾਕੀ 12 ਫੁੱਟ ਸੜਕ ਬਲਜਿੰਦਰ ਸਿੰਘ ਢਿੱਲੋਂ ਅਤੇ ਜੈਲਦਾਰ ਗੁਰਜੀਤ ਸਿੰਘ ਵੱਲੋ ਬਨਵਾਈ ਜਾ ਰਹੀ ਹੈ ਜੋ ਕਿ 12 ਫੁੱਟ ਸੜਕ ਦੀ ਲਾਗਤ ਇਹਨਾ ਵੱਲੋਂ ਠੇਕੇਦਾਰ ਨੁੰ ਦਿੱਤੀ ਜਾਵੇਗੀ l ਜਿਸ ਨਾਲ ਸੜਕ ਦੀ ਚੋੜਾਈ 22 ਫੁੱਟ ਹੋ ਜਾਵੇਗੀ ਤੇ ਜਿਸਦਾ ਉਦੇਸ਼ ਸੜਕੀ ਸੰਪਰਕ ਵਧਾਉਣਾ ਅਤੇ ਮੋਹੱਲਾ ਨਿਵਾਸ਼ਿਆ ਨੁੰ ਆ ਰਹੀਆ ਮੁਸਕਿਲਾ ਦਾ ਛੁਟਕਾਰਾ ਮਿਲੇਗਾ ।
ਪਟਿਆਲਾ ਦਿਹਾਤੀ ਦੇ ਰਣਜੀਤ ਨਗਰ ਦੀ ਸੜਕ ਬਣਾਉਣ ਤੇ ਹਲਕਾ ਵਾਸੀਆ ਵੱਲੋਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਪੰਜਾਬ ਸਰਕਾਰ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸੜਕੀ ਪਹੁੰਚ ਵਿੱਚ ਸੁਧਾਰ ਕਰਨਗੇ ਅਤੇ ਵਸਨੀਕਾਂ ਲਈ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਵੱਧ ਤੋਂ ਵੱਧ ਜਨਤਕ ਲਾਭ ਲਈ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਪਗ੍ਰੇਡ ਕੀਤੀ ਸੜਕ ਤੋਂ ਆਉਣ-ਜਾਣ ਨੂੰ ਸੌਖਾ ਬਣਾਉਣਾ , ਸਥਾਨਕ ਆਰਥਿਕ ਵਿਕਾਸ ਤੇਜ਼ ਕਰਨ ਅਤੇ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਉਣਗੇ ।